ਸ਼ਾਹਕੋਟ, 19 ਦਸੰਬਰ (ਸੁਰਿੰਦਰ ਸਿੰਘ ਖਾਲਸਾ)-ਛੋਟੋ ਸਾਹਿਬਜਾਦਿਆ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਚੇਤਨਾ ਸਮਾਗਮ ਅਤੇ ਦਸਤਾਰ ਮੁਕਾਬਲੇ ਪਿੰਡ ਕੋਟਲਾ ਸੂਰਜਮੱਵ ਵਿਖੇ 22 ਦਸੰਬਰ ਨੂੰ ਕਰਵਾਏ ਜਾ ਰਹੇ ਹਨ। ਉਕਤ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਉਤਹਿ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਮੁੱਖ ਸਿੰਘ ਕੋਟਲਾ ਨੇ ਦੱਸਿਆ ਕਿ ਸੁਸਾਇਟੀ ਅਤੇ ਸਮੂਹ ਸੰਗਤ ਪਿੰਡ ਕੋਟਲਾ ਸੂਰਜ ਮੱਲ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾ ਇਸ ਵਾਰ 7 ਵਾਂ ਗੁਰਮਤਿ ਚੇਤਨਾ ਸਮਾਗਮ ਅਤੇ ਦਸਤਾਰ ਮੁਕਾਬਲੇ 22 ਦਸੰਬਰ ਨੂੰ ਪਿੰਡ ਦੇ ਪਾਰਕ ਬਾਬਾ ਨਿਹਾਲ ਦਾਸ ਜੀ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਧਰਮਵੀਰ ਘਰਾਂਗਣੇ ਵਾਲੇ ਉਚੇਚੇ ਤੌਰ ਤੇ ਕਥਾ ਕੀਰਤਨ ਰਾਹੀ ਸੰਹਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਦਸਤਾਰ ਮੁਕਬਾਲੇ ਸਵੇਰੇ 9 ਵਜੇ ਸ਼ੁਰੂ ਹੋਣਗੇ,ਜਿਸ ਵਿਚ ਪਹਿਲੇ ਗਰੁੱਪ ਵਿਚ 3 ਤੋ 10 ਸਾਲ ਦੇ ਬੱਚੇ, ਦੂਸਰੇ ਗਰੁੱਪ ਵਿਚ 11 ਸਾਲ ਤੋ 16 ਸਾਲ ਦੇ ਬੱਚੇ ਅਤੇ ਤੀਸਰੇ ਗਰੁੱਪ ਵਿਚ 16 ਸਾਲ ਤੋ ਵੱਧ ਉਮਰ ਦੇ ਬੱਚੇ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਇਨਾਮਾਂ ਦੀ ਵੰਡ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਕਰਨਗੇ। ਇਸ ਮੌਕੇ ਬਾਬਾ ਜਸਵੰਤ ਸਿੰਘ,ਬਾਬਾ ਚਮਕੌਰ ਸਿੰਘ, ਨਿਰਮਲ ਸਰਪੰਚ,ਮਾਸਟਰ ਹਰਵਿੰਦਰ ਸਿੰਘ, ਸਰਬਜੀਤ ਸਿੰਘ ਮਾਨ, ਗੁਰਬਿੰਦਰ ਸਿੰਘ ਪੰਚ, ਗੁਰਦੀਪ ਲਾਲ, ਪਰਮਜੀਤ ਸਿੰਘ, ਭੁਪਿੰਦਰ ਸਿੰਘ ਭਿੰਦਾ, ਸਤਨਾਮ ਸਿੰਘ ਮੈਨੇਜਰ, ਹਰਜੀਤ ਸਿੰਘ ਅਤੇ ਬਲਬੀਰ ਸਿੰਘ ਆਦਿ ਹਾਜ਼ਰ ਸਨ।