ਨੂਰਪੁਰ ਬੇਦੀ, 19 ਦਸੰਬਰ (ਐਮ.ਪੀ. ਸ਼ਰਮਾਂ) – ਗੁਰਦੁਆਰਾ ਸ਼੍ਰੀ ਬਾਣਗੜ ਸਾਹਿਬ (ਨੂਰਪੁਰ ਬੇਦੀ) ਵਿਖੇ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਗੁਰਮਿਤ ਪ੍ਰਚਾਰ ਸੇਵਾ ਸੁਸਾਇਟੀ ਨੂਰਪੁਰ ਬੇਦੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਜਿਥੇ ਸੰਗਤਾਂ ਦਾ ਠਾਠਾ ਮਾਰਦਾ ਇਕਠ ਦੇਖਣ ਨੂੰ ਮਿਲਿਆ ਉਥੇ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਜਥੇਦਾਰ ਭਾਈ ਕਾਰਜ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਰਾਗੀ ਜਥੇਦਾਰ ਭਾਈ ਜਗਤਾਰ ਸਿੰਘ ਨੇ ਮਿਠ-ਬੋਲੜੇ ਕੀਰਤਨਾਂ ਨਾਲ ਸੰਗਤਾਂ ਨੂੰ ਨਿਹਾਲ ਕਰ ਦਿਤਾ।ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਰਣਜੀਤ ਸਿੰਘ, ਮਨਜਿੰਦਰ ਸਿੰਘ ਬਰਾੜ, ਮਨਿੰਦਰਪਾਲ ਸਿੰਘ ਮਨੀ, ਮੋਹਨ ਸਿੰਘ ਡੂਮੇਵਾਲ, ਸਰਪੰਚ ਅਨੰਤ ਸਿੰਘ, ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਜਸਵਿੰਦਰ ਸਿੰਘ ਬਬੀ, ਅਵਤਾਰ ਸਿੰਘ ਸੰਘਾ, ਨਿਰਮਲ ਸਿੰਘ ਰੌਲੀ, ਸਰਪੰਚ ਭਾਰਤ ਭੂਸ਼ਣ ਹੈਪੀ, ਸਰਪੰਚ ਰਣਜੀਤ ਮੁਕਾਰੀ, ਹਰਕੇਤ ਸਿੰਘ ਕੌਲਾਪੁਰ, ਹਰਭਜਨ ਸਿੰਘ ਸੇਵਾ ਮੁਕਤ ਨਾਇਬ ਤਹਿਸੀਲਦਾਰ, ਸਰਪੰਚ ਅਵਤਾਰ ਸਿੰਘ ਸਮੀਰੋਵਾਲ, ਬੀਬੀ ਬਲਜਿੰਦਰ ਕੌਰ,ਭਗਤ ਸਿੰਘ ਚਨੌਲੀ, ਬਾਦਲ ਸਿੰਘ ਬਸੀ, ਕੁਲਜਿੰਦਰ ਸਿੰਘ ਲਾਲਪੁਰ, ਸੋਹਨ ਸਿੰਘ ਨਲਹੋਟੀ, ਸਰਬਜੀਤ ਸਿੰਘ ਪਲਾਟਾ,ਬਖਸ਼ੀਸ ਸਿੰਘ ਬੜੀਵਾਲ, ਦਿਲਬਰ ਸਿੰਘ ਭਟੋ, ਮਾਸਟਰ ਸਰਵਣ ਸਿੰਘ, ਵਰਿੰਦਰ ਬੁਲੀ, ਮੰਗਲ ਸਿੰਘ ਕਲਵਾਂ ਆਦਿ ਸਮੇਤ ਹੋਰ ਪਦਵੰਤੇ ਸਜਣ ਆਦਿ ਹਾਜ਼ਰ ਸਨ।