May 21, 2026 12:18 am

ਇਨਵਾਇਰਮੈਂਟ ਐਸੋਸੀਏਸ਼ਨ ਨੇ 32ਵਾਂ ਵਾਤਾਵਰਣ ਮੇਲਾ ਕਰਵਾਇਆ ਗਿਆ

ਫਗਵਾੜਾ, 19 ਦਸੰਬਰ (ਪਰਵਿੰਦਰ ਜੀਤ ਸਿੰਘ)-ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ 32ਵਾਂ ਵਾਤਾਵਰਣ ਮੇਲਾ ਪ੍ਰਧਾਨ ਕੇ.ਕੇ. ਸਰਦਾਨਾ, ਡਾਇਰੈਕਟਰ ਐਡਵੋਕੇਟ ਰਮਨ ਨਾਰੰਗ ਅਤੇ ਮੀਤ ਪ੍ਰਧਾਨ ਡਾ. ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਉਕਤ ਵਾਤਾਵਰਣ ਮੇਲੇ ਵਿਚ ਵਖ ਵਖ ਸੰਸਥਾਵਾਂ ਵਲੋਂ ਆਪਣੇ ਪ੍ਰੋਜੈਕਟ ਲਾਏ ਹੋਏ ਸਨ। ਜਿਹਨਾਂ ਵਿਚ ਇਕ ਪ੍ਰੋਜੈਕਟ ‘ਹਰਿਆਲੀ ਵਲ ਚਲੀਏ‘ ਹਰੀ ਰਾਮ ਨਰਸਰੀ ਚਾਚੋਕੀ ਵਲੋਂ ਲਗਾਇਆ ਗਿਆ ਸੀ। ਨਰਸਰੀ ਦੇ ਸੰਚਾਲਕ ਮੋਹਨ ਲਾਲ ਨੇ ਦਸਿਆ ਕਿ ਜਿਥੇ ਇਸ ਪ੍ਰੋਜੈਕਟ ਵਿਚ ਲੋਕਾਂ ਨੇ ਭਾਰੀ ਦਿਲਚਸਪੀ ਦਿਖਾਈ ਉਥੇ ਹੀ ਮੁਖ ਮਹਿਮਾਨਾ ਨੇ ਵੀ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਉਹਨਾਂ ਦਸਿਆ ਕਿ ਅਸੀਂ ਬੂਟੇ ਲਗਾ ਕੇ ਆਪਣੇ ਵਾਤਾਵਰਣ ਨੂੰ ਸ਼ੁਧ ਕਰ ਸਕਦੇ ਹਾਂ। ਵਾਤਾਵਰਣ ਮੇਲੇ ਦੇ ਆਯੋਜਕ ਕੇ.ਕੇ. ਸਰਦਾਨਾ ਅਤੇ ਉਹਨਾਂ ਦੀ ਟੀਮ ਨੇ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਦੂਸ਼ਿਤ ਵਾਤਾਵਰਣ ਸਬੰਧੀ ਸੁਧਾਰ ਨਾ ਕੀਤਾ ਤਾਂ ਆਉਣ ਵਾਲੀ ਪੀੜੀ ਨੂੰ ਕੋਈ ਜਵਾਬ ਨਹੀਂ ਦੇ ਸਕਾਂਗੇ ਇਸ ਲਈ ਸਾਨੂੰ ਬੂਟੇ ਲਗਾਉਣ ਦੇ ਨਾਲ ਹੀ ਉਹਨਾਂ ਦੀ ਸੰਭਾਲ ਕਰਨੀ ਵੀ ਜਰੂਰੀ ਹੈ।

Send this to a friend