May 21, 2026 1:30 am

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ’ਚ ਲੋਕਾਂ ਵਲੋਂ ਭਾਜਪਾ ਦੇ ਹਕ ’ਚ ਫਤਵਾ

ਰਾਮਾਂ ਮੰਡੀ, 19 ਦਸੰਬਰ (ਰਾਮਪਾਲ ਅਰੋੜਾ)-ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਲੋਕ ਪਖੀ ਨੀਤੀਆਂ ਅਤੇ ਦੇਸ਼ ਨੂੰ ਹਰ ਪਖੋ ਖੁਸ਼ਹਾਲ ਕਰਨ ਦੇ ਮਕਸਦ ਤੋਂ ਖੁਸ਼ ਹੋ ਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਖੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਰ ਵਰਗ ਦੇ ਲੋਕਾਂ ਵਲੋਂ ਭਾਜਪਾ ਦੇ ਹਕ ਵਿਚ ਫਤਵਾ ਦਿਤਾ ਹੈ ਇਹਨਾਂ ਗਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਜਿਲਾ ਮੀਤ ਪ੍ਰਧਾਨ ਬਠਿੰਡਾ ਜਸਵੰਤ ਸਿੰਘ ਮਾਨ ਸੁਖਲਧੀ ਵਲੋਂ ਪਤਰਕਾਰਾਂ ਨਾਲ ਗਲ ਕਰਦਿਆਂ ਕਿਹਾ, ਪਾਰਟੀ ਦੀ ਇਸ ਸ਼ਾਨਦਾਰ ਜਿਤ ਕਾਰਨ ਜਸਵੰਤ ਸਿੰਘ ਵਲੋਂ ਲਡੂ ਵੰਡ ਕੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਮੂੰਹ ਮਿਠਾ ਕਰਵਾਇਆ। ਇਸ ਮੌਕੇ ਭਾਜਪਾ ਨੂੰ ਜਿਤਾਉਣ ਲਈ ਸ਼੍ਰੀ ਮਾਨ ਵਲੋਂ ਲੋਕਾਂ ਦਾ ਧੰਨਵਾਦ ਕੀਤਾ ,ਇਸ ਮੌਕੇ ਰੇਸ਼ਮ ਸਿੰਘ ਘੁਦਾ ਸਾਬਕਾ ਜਿਲਾ ਪ੍ਰਧਾਨ ਕਿਸਾਨ ਮੋਰਚਾ ਅਤੇ ਮੇਜਰ ਸਿੰਘ ਘੁਦਾ ਤੋਂ ਇਲਾਵਾ ਕਾਫੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜਰ ਸਨ।

Send this to a friend