ਅਮਲੋਹ, 19 ਦਸੰਬਰ (ਰਣਜੀਤ ਸਿੰਘ ਘੁੰਮਣ)-2018 ਦਾ ਵਰ੍ਹਾਂ ਅਮਲੋਹ ਸਹਿਰ ਦੇ ਵਿਕਾਸ ਦਾ ਸਾਲ ਹੋਵੇਗਾ ਤੇ ਕੋਈ ਵੀ ਵਾਰਡ ਵਿਕਾਸ ਪੱਖੋ ਅਧੂਰਾ ਨਹੀ ਰਹੇਗਾ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ ਸਹਿਰ ਵਾਸੀਆ ਦਾ ਧੰਨਵਾਦ ਕਰਨ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ ਉਨ੍ਹਾਂ ਨੇ ਕਿਹਾ ਕਿ ਨਗਰ ਕੋਸਲ ਦੀਆ ਚੋਣਾ ਵਿੱਚ ਹੋਈ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਕਿ ਹਲਕੇ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋ ਸੂਬੇ ਦੇ ਲੋਕਾ ਲਈ ਕੀਤੇ ਜਾ ਰਹੇ ਕਾਰਜਾ ਤੋ ਸਤੁੰਸ਼ਟ ਹਨ । ਸਹਿਰ ਅੰਦਰ ਲਟਕ ਰਹੇ ਅਧੂਰੇ ਕੰਮਾ ਨੂੰ ਪੂਰਾ ਕੀਤਾ ਜਾਵੇਗਾ ਜਿਸ ਲਈ ਪਹਿਲਾ ਹੀ ਕੈਪਟਨ ਸਰਕਾਰ ਨੇ 11 ਕਰੋੜ 22 ਲੱਖ ਦੀ ਰਾਸ਼ੀ ਭੇਜ ਦਿੱਤੀ ਸੀ । ਇਸ ਮੋਕੇ, ਨਵਨਯੂਕਿਤ ਕੋਸਲਰ ਰਾਜਵਿੰਦਰ ਕੋਰ , ਸਮਾਜ ਸੇਵਕ ਡਾ ਕਰਨੈਲ ਸਿੰਘ , ਬਹਾਦਰ ਸਿੰਘ ਲੱਖਾ ਸਿੰਘ ਵਾਲਾ, ਬਲਵਿੰਦਰ ਸਿੰਘ ਗੁਰਧਨਪੁਰ, ਚੇਅਮੈਨ ਜਗਜੀਤ ਸਿੰਘ ਮਛਰਾਈ , ਪ੍ਰਧਾਨ ਜਗਵਿੰਦਰ ਸਿੰਘ ਰਹਿਲ , ਬਿੰਦਰ ਖਨਿਆਣ, ਹੈਪੀ ਪਜਨੀ , ਡਾ ਹਰਪਾਲ ਸਿੰਘ ਬਸੀ ਵਾਲੇ ਤੋ ਇਲਾਵਾ ਵੱਡੀ ਗਿਣਤੀ ਚ ਕਾਗਰਸੀ ਵਰਕਰ ਹਾਜਰ ਸਨ ।