May 21, 2026 6:10 am

ਸਰਕਾਰੀ ਸਕੂਲ ਨਥਾਣਾ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਰੈਲੀ

ਨਥਾਣਾ, 19 ਦਸੰਬਰ (ਇੰਦਰਜੀਤ ਨਥਾਣਾ)-ਸਵੱਛ ਭਾਰਤ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿੱਚ ਪ੍ਰਿੰਸੀਪਲ ਸ੍ਰੀ ਜਗਜੀਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀਮਤੀ ਪਰਮਜੀਤ ਕੌਰ ਦੀ ਰਹਿਣਮਾਈ ਹੇਠ ਬੱਚਿਆਂ ਵੱਲੋਂ ਇੱਕ ਰੈਲੀ ਕੱਢੀ ਗਈ। ਇਹ ਰੈਲੀ ਵਿੱਚ ਬੱਚਿਆਂ ਨੇ ਸਕੂਲ ਤੋਂ ਚੱਲ ਕੇ ਪਿੰਡ ਦੀਆਂ ਗਲੀਆਂ ਵਿੱਚੋਂ ¦ਘਦੇ ਹੋਏ ਸਵੱਛ ਭਾਰਤ ਦੇ ਨਾਅਰੇ ਲਾਏ । ਇਸ ਮੌਕੇ ਬੱਚਿਆਂ ਦੇ ਲੇਖ ਮੁਕਾਬਲੇ, ਪੋਸਟਰ ਮੁਕਾਬਲੇ ਕਰਵਾਏ ਗਏ। ਲੇਖ ਮੁਕਾਬਲਿਆਂ ਵਿੱਚ ਰੇਖਾ ਬਾਰਵੀਂ ਜਮਾਤ ਨੇ ਪਹਿਲਾ ਸਥਾਨ, ਹਰਦੀਪ ਕੌਰ ਗਿਆਰਵੀਂ ਜਮਾਤ ਨੇ ਦੂਸਰਾ ਸਥਾਨ ਹਾਸਿਲ ਕੀਤਾ। ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਰਿਤੁਮ ਜਮਾਤ ਗਿਆਰਵੀਂ ਨੇ ਪਹਿਲਾ ਸਥਾਨ, ਹਰਜੀਤ ਕੌਰ ਜਮਾਤ ਬਾਰਵੀਂ ਨੇ ਦੂਸਰਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਸ੍ਰੀ ਸਿੱਧੂ ਨੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ ਵਾਰੇ ਜਾਣਕਾਰੀ ਦਿੰਦੇ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀਮਤੀ ਨੂਤਨਪਾਲ, ਸ੍ਰੀਮਤੀ ਕਾਮਨੀ ਗੋਇਲ, ਸ੍ਰੀਮਤੀ ਰੇਨੂੰਬਾਲਾ, ਸ੍ਰੀ ਜਗਸੀਰ ਸਿੰਘ ਬਰਾੜ, ਸ੍ਰੀਮਤੀ ਹਰਵਿੰਦਰ ਗਰੋਵਰ, ਸ੍ਰੀਮਤੀ ਮੋਨਿਕਾ ਤੇ ਮਿਸ. ਸਰਬਜੀਤ ਕੌਰ ਹਾਜ਼ਿਰ ਸਨ।

Send this to a friend