May 21, 2026 8:56 pm

ਦੇਹਲਾ ਸੀਹਾਂ ਵਿਖੇ ਕਿਸਾਨ ਸਿਖਲਾਈ ਕੈਂਪ ਅਜ

ਮੂਨਕ, 18 ਦਸੰਬਰ (ਕੁਲਵੰਤ ਸਿੰਘ ਦੇਹਲਾ)-ਅਜ ਪਿੰਡ ਦੇਹਲਾ ਸੀਹਾਂ ਦੇ ਅਕਾਲੀ ਫੂਲਾ ਸਿੰਘ ਯਾਦਗਾਰੀ ਹਾਲ ਵਿਖੇ ਐਗਰੋ ਕਰੋਪ ਸਾਇਸਿਸ ਐਮੋਕਸ ਇੰਗਲੈਂਡ ਵਲੋਂ ਇਕ ਰੋਜ਼ਾ ਹਲਕਾ ਪਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰ ਜਸਪਾਲ ਸਿੰਘ ਦੇਹਲਾ ਚੇਅਰਮੈਨ ਨੇ ਕਿਹਾ ਕਿ ਇਹ ਕੈਂਪ ਫਾਰਮਰ ਐਗਰੋ ਸੈਂਟਰ ਦੇਹਲਾ ਸੀਹਾਂ ਦੇ ਸਹਿਯੋਗ ਨਾਲ ਦਿਨ ਮੰਗਲਵਾਰ ਸਮਾ 11 ਵਜੇ ਲਗਾਇਆ ਜਾ ਰਿਹਾ ਹੈ । ਇਸ ਇਕ ਰੋਜਾ ਸਿਖਲਾਈ ਕੈਂਪ ਵਿਚ ਭਾਰੀ ਗਿਣਤੀ ਵਿਚ ਦੇ ਆਸਪਾਸ ਦੇ ਪਿੰਡਾਂ ਦੇ ਕਿਸਾਨ ਭਾਗ ਲੈਣਗੇ । ਇਸ ਮੌਕੇ ਮਾਹਿਰਾਂ ਵਲੋਂ ਨਵੀਆਂ ਖੋਜਾਂ ਅਤੇ ਨਵੀਆਂ ਤਕਨੀਕਾਂ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਇਆ ਜਾਵੇਗਾ ਹੋਰ ਜਾਣਕਾਰੀ ਸਾਝੀ ਕਰਦਿਆਂ ਡਾ ਹਰਬੰਸ ਸਿੰਘ ਭੁਟਾਲ ਨੇ ਕਿਹਾ ਕਿ ਅਜ ਦੇ ਯੁਗ ਵਿਚ ਖੇਤੀਬਾੜੀ ਧੰਦੇ ਨੂੰ ਲਾਹੇਵੰਦ ਬਨਾਉਣਾ ਬਹੁਤ ਜਰੂਰੀ ਹੈ ਅਤੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ, ਬੀਜਾਂ ਅਤੇ ਖਾਦਾਂ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ, ਕਿੰਨੀ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰਨੀ ਹੈ, ਕਿਹੜੇ ਬੀਜ ਬੀਜਣੇ ਹਨ, ਜਿਹਨਾਂ ਤੋਂ ਕਿਸਾਨਾਂ ਨੂੰ ਵਧ ਝਾੜ ਹਾਸਲ ਹੋ ਸਕੇ, ਇਹਨਾਂ ਕੈਂਪਾਂ ਵਿਚ ਆ ਕੇ ਹੀ ਸੰਭਵ ਹੋ ਸਕਦਾ ਹੈ ਇਸ ਕੈਂਪ ਦੌਰਾਨ ਮਾਹਿਰ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣਗੇ। ਕਿਸਾਨ ਸਿਖਲਾਈ ਕੈਂਪ ਦੋਰਾਨ ਖੇਤੀਬਾੜ੍ਹੀ ਮਾਹਿਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਮੌਕੇ ਤੇ ਹੀ ਦੇਣਗੇ।

Send this to a friend