ਫਰੀਦਕੋਟ, 18 ਦਸੰਬਰ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)- ਆਦਰਸ਼ ਸਕੂਲ ਪਕਾ ਤੇ ਮਿਡੂਮਾਨ ਦੇ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਅਗੇ ਦਿਨ ਰਾਤ ਲਗਾਤਾਰ ਸਤ ਦਿਨਾਂ ਤੋ ਸੁਖ ਸਾਗਰ ਵੈਲਫੇਅਰ ਐਸੋਸੀਏਸ਼ਨ ਵਿਰੁਧ ਧਰਨਾ ਲਗਾਇਆ ਜਾ ਰਿਹਾ ਹੈ। ਇਹ ਧਰਨਾ ਸੁਖ ਸਾਗਰ ਵੈਲਫੇਅਰ ਐਸੋਸੀਏਸ਼ਨ ਦੁਆਰਾ ਕਢੇ ਗਏ ਸਤ ਅਧਿਆਪਕਾਂ ਦੇ ਪਖ ਵਿਚ ਸ਼ੁਰੂ ਕੀਤਾ ਸੀ। ਇਸ ਮੌਕੇ ਅਧਿਆਪਕਾਂ ਨੇ ਪਤਰਕਾਰਾਂ ਨਾਲ ਗਲਬਾਤ ਕਰਨ ਸਮੇਂ ਦਸਿਆ ਕੇ ਇਹ ਧਰਨਾ ਉਨੀ ਦੇਰ ਤਕ ਜਾਰੀ ਰਹੇਗਾ ਜਿੰਨੀ ਦੇਰ ਤਕ ਉਨ੍ਹਾਂ ਦੀ ਮੁੜ ਸਕੂਲ ਵਿਚ ਨਵੰਬਰ ਮਹੀਨੇ ਤੋ ਹੁਣ ਤਕ ਹਾਜਰੀ ਨਹੀ ਲਗਾਈ ਜਾਂਦੀ ਅਤੇ ਉਹਨਾਂ ਦੀਆਂ ਜੋ ਹੋਰ ਮੰਗਾਂ ਹਨ ਉਹ ਵੀ ਪੂਰੀਆਂ ਨਹੀ ਕੀਤੀਆਂ ਜਾਂਦੀਆਂ।
ਆਦਰਸ਼ ਸਕੂਲ ਯੂਨੀਅਨ ਦੀ ਆਗੂ ਸੁਮਨ ਨੇ ਕਿਹਾ ਕਿ ਜੇਕਰ ਸੋਮਵਾਰ ਤਕ ਸਾਡਾ ਮਸਲਾ ਹਲ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਭੁਖ ਹੜਤਾਲ ਦਾ ਐਲਾਨ ਕਰਨਾ ਪੈ ਸਕਦਾ ਹੈ। ਕਿਉਂਕਿ ਫਰੀਦਕੋਟ ਪ੍ਰਸਾਸਨ ਇਸ ਮਸਲੇ ਵਲ ਕੋਈ ਧਿਆਨ ਨਹੀ ਦੇ ਰਿਹਾ ਅਤੇ ਨਾ ਕੋਈ ਕਾਰਵਾਈ ਕੀਤੀ ਹੈ । ਅਜ ਦੇ ਧਰਨੇ ਵਿਚ ਸੁਮਨ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ, ਰਾਜਵੀਰ ਕੌਰ, ਸੁਰਿੰਦਰ ਕੌਰ, ਗੁਰਮਿੰਦਰ ਕੌਰ, ਹਰਪ੍ਰੀਤ ਕੌਰ, ਅਤੁਲ, ਜਸਲੀਨ ਕੌਰ, ਸੁਨੀਤਾ ਰਾਣੀ ਅਤੇ ਕੰਵਲਜੀਤ ਸਿੰਘ ਆਦਿ ਹਾਜਰ ਸਨ।