ਨਵੀਂ ਦਿੱਲੀ- ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿਤ ਤੋਂ ਉਤਸ਼ਾਹਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਨੂੰ ਵੰਸ਼ਵਾਦ, ਜਾਤੀਵਾਦ ‘ਤੇ ਵਿਕਾਸਵਾਦ ਦੀ ਜਿਤ ਦਸੀ ਹੈ।ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਨੂੰ ਮੁਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਜਨਤਾ ਨੇ ਮੋਦੀਜੀ ਦੇ ਵਿਕਾਸ ਦੀ ਯਾਤਰਾ ‘ਤੇ ਭਰੋਸਾ ਜ਼ਾਹਰ ਕੀਤਾ ਹੈ।