ਨਵੀਂ ਦਿਲੀ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੋਲਾ ਘੁਟਾਲਾ ਮਾਮਲੇ ਵਿਚ ਸੀਬੀਆਈ ਕੋਰਟ ਨੇ ਮਧੂ ਕੋਡਾ ਨੁੰ 3 ਸਾਲ ਦੀ ਜੇਲ੍ਹ ਦੀ ਸਜਾ ਸੁਣਾਈ ਹੈ? ਕੋਰਟ ਨੇ ਕੋਡਾ ਉਤੇ 25 ਲਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ? ਦਿਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ 13 ਦਸੰਬਰ ਨੂੰ ਹੀ ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਨੂੰ ਕੋਲਾ ਘੁਟਾਲੇ ਵਿਚ ਅਪਰਾਧਿਕ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਸੀ। ਹਾਲਾਂਕਿ ਸਜਾ ਦੇ ਐਲਾਨ ਤੋਂ ਕੁਝ ਦੇਰ ਬਾਅਦ ਹੀ ਮਧੂ ਕੋਡਾ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਹਾਈਕੋਰਟ ਵਿਚ ਅਪੀਲ ਕਰਨ ਲਈ ਅੰਤਰਿਮ ਜਮਾਨਤ ਵੀ ਮਿਲ ਗਈ।