May 23, 2026 8:54 pm

ਐਮ.ਜੀ.ਐਨ. ਕਪੂਰਥਲਾ ਵਿਖੇ ਨਵੀਂ ਰਿਸੈਪਸ਼ਨ ਦਾ ਉਦਘਾਟਨ

ਕਪੂਰਥਲਾ, 15 ਦਸਬੰਰ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ ਵਿਖੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪ੍ਰਭਦੀਪ ਮੋਗਾ ਜੀ ਦੀ ਅਗਵਾਈ ਵਿੱਚ ਆਧੁਨਿਕ ਸਹੂਲਤਾਂ ਦਾ ਧਿਆਨ ਰੱਖਦਿਆਂ ਨਵੀਂ ਰਿਸੈਪਸ਼ਨ ਤਿਆਰ ਕਰਵਾਈ ਗਈ। ਇਸ ਦਾ ਉਦਘਾਟਨ ਐਮ.ਜੀ.ਐਨ. ਸੰਸਥਾ ਦੇ ਸਕੱਤਰ ਸ. ਜਰਨੈਲ ਸਿੰਘ ਪਸਰੀਚਾ ਜੀ ਦੁਆਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੈਨੇਜਰ ਸ. ਆਰ.ਐਸ. ਮਹਿਤਾ ਜੀ ਅਤੇ ਕੈਨੇਡਾ ਤੋਂ ਆਏ ਪਤਵੰਤੇ ਸੱਜਣ ਵੀ ਸ਼ਾਮਲ ਸਨ। ਰਿਸੈਪਸ਼ਨ ਹਾਲ ਦਾ ਉਦਘਾਟਨ ਪਰਮਾਤਮਾ ਅੱਗੇ ਅਰਦਾਸ ਕਰਕੇ ਕੀਤੀ ਗਈ ਤੇ ਸਕੂਲ ਲਈ ਤਰੱਕੀ ਦੀਆਂ ਸਿਖਰਾਂ ਵੱਲ ਵਧਣ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸਕੱਤਰ ਸ. ਜਰਨੈਲ ਸਿੰਘ ਪਸਰੀਚਾ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।

Send this to a friend