ਬ੍ਰਿਸਬੇਨ, 15 ਦਸੰਬਰ (ਸਤਵਿੰਦਰ ਟੀਨੂੰ)-ਬੀਤੇ ਦਿਨੀਂ ਬ੍ਰਿਸਬੇਨ ਦੇ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਲੋਗਨ, ਏਟ-ਮਾਈਪਲੇਨ ਵਿਖੇ ਸਿਖੀ ਦੇ ਪਸਾਰ ਲਈ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਐਜ਼ੂਕੇਸ਼ਨ ‘ਤੇ ਵੈਲਫੇਅਰ ਸੈਂਟਰ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਬੀਬੀ ਗੁਰਮੇਜ ਕੌਰ ਵਲੋਂ ਪ੍ਰਬੰਧਕ ਕਮੇਟੀ ‘ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਗੁਰੂ ਘਰ ਦੇ ਰਾਗੀਆਂ ਵਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਜੋਤ ਸਿੰਘ ਨੇ ਸੰਗਤਾਂ ਨੂੰ ਦਸਦਿਆਂ ਕਿਹਾ ਕਿ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਐਜ਼ੂਕੇਸ਼ਨ ‘ਤੇ ਵੈਲਫੇਅਰ ਸੈਂਟਰ ਦੀ ਇਮਾਰਤ ‘ਤੇ 45 ਲਖ ਡਾਲਰ ਦੀ ਕੀਮਤ ਨਾਲ ਢਾਈ ਏਕੜ ਜ਼ਮੀਨ ਖਰੀਦੀ ਗਈ। ਇਸ ਐਜ਼ੂਕੇਸ਼ਨ ‘ਤੇ ਵੈਲਫੇਅਰ ਸੈਂਟਰ ਵਿਚ ਪੰਜਾਬੀ ਬਚਿਆੰ ਨੂੰ ਪੰਜ਼ਾਬੀ ਮਾਂ ਬੋਲੀ,ਸਿਖ ਇਤਿਹਾਸ ਦੇ ਫ਼ਲਸਫ਼ੇ ਦੀ ਭਰਪੂਰ ਜਾਣਕਾਰੀ ਮੁਹਈਆ ਕਰਵਾਈ ਜਾਇਆ ਕਰੇਗੀ। ਇਸ ਸਮਾਗਮ ਵਿਚ ਸਟੇਜ਼ ਸਕਤਰ ਦੀ ਸੇਵਾ ਸੁਖਰਾਜਵਿੰਦਰ ਸਿੰਘ ਵਲੋਂ ਬਾ-ਖ਼ੂਬੀ ਨਿਭਾਈ ਗਈ। ਇਸ ਮੌਕੇ ਪ੍ਰਧਾਨ ਜਸਜੋਤ ਸਿੰਘ, ਮੀਤ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਸੁਖਰਾਜਵਿੰਦਰ ਸਿੰਘ, ਬਲਜੀਤ ਸਿੰਘ ਜਨਰਲ ਸਕਤਰ ‘ਤੇ ਮਨਦੀਪ ਸਿੰਘ ਖ਼ਜ਼ਾਨਚੀ ਆਦਿ ਸ਼ਾਮਲ ਸਨ।