ਫਿਰੋਜ਼ਪੁਰ, 15 ਦਸੰਬਰ (ਮਨੋਹਰ ਲਾਲ)-ਗੁਰਦੁਆਰਾ ਨਾਨਕਸਰ ਛਾਂਗਾ ਖੁਰਦ ਵਿਖੇ ਪੋਹ ਮਹੀਨੇ ਦੀ ਸੰਗਰਾਦ ਦਾ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋ ਪਹਿਲਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਕੀਤਰਨ ਦਰਬਾਰ ਸਜਾਏ ਗਏ। ਜਿਸ ਵਿਚ ਰਾਗੀ ਢਾਡੀ ਜਥਿਆ ਨੇ ਪੋਹ ਮਹੀਨੇ ਵਿਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋ ਆਪਣਾਂ ਸਮੂਹ ਪਰਿਵਾਰ ਦੀਆ ਸ਼ਹੀਦੀਆ ਦੇ ਕੇ ਕੌਮ ਦੇ ਲੇਖੇ ਲਾ ਦਿੱਤੀਆ ਬਾਰੇ ਸੰਗਤਾ ਨੂੰ ਜਾਣੂ ਕਰਵਾਇਆ ਗਿਆ। ਇਸ ਮੋਕੇ ਤੇ ਭਾਈ ਗੁਰਮੇਲ ਸਿੰਘ ਜੀ ਅਰਜਨ, ਭਾਈ ਚੰਨ ਸਿੰਘ ਜੀ, ਭਾਈ ਸੁਖਦੇਵ ਸਿੰਘ ਸੁਖਾ ਸਿਘ, ਪ੍ਰੋਫੈਸਰ ਹਰਪ੍ਰੀਤ ਸਿੰਘ ਜੀ ਉਸਤਾਦ ਵਿਦਿਆਲਾ ਗੁਰਦੁਆਰਾ ਠਾਠ ਨਾਨਕਸਰ ਛਾਂਗਾ ਖੁਰਦ , ਢਾਈ ਜਥਾ ਗਿਆਨੀ ਬੋਹੜ ਸਿੰਘ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਜਥਿਆ ਨੇ ਹਾਰੀ ਭਰੀ। ਇਸ ਮੌਕੇ ਤੇ ਗੁਰਦੁਆਰਾ ਠਾਠ ਨਾਨਕਸਰ ਛਾਂਗਾ ਖੁਰਦ ਕੇ ਮੁਖ ਸੇਵਾਦਰ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਸਭ ਤੋ ਪਹਿਲਾ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਸਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦਾ ਓਟ ਆਸਰਾ ਲੈ ਕੇ ਸ਼੍ਰੀ ਆਖੰਡ ਪਾਠਾ ਦੇ ਭੋਗ ਪਾਏ ਹਨ ਅਤੇ ਕੀਤਰਨ ਹੋਇਆ ਹੈ ਜੇਕਰ ਪਾਠੀ ਸਿੰਘਾ ਕੋਲੋ ਰਾਗੀ ਸਿੰਘ ਕੋਲੋ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮੁਆਫ ਕਰ ਦੇਣਾ ਜੀ। ਹੇ ਸੱਚੇ ਪਾਤਸ਼ਾਹ ਜਿਓ ਆਪ ਜੀ ਦੇ ਚਰਨਾ ਵਿਚ ਅਰਦਾਸ ਬੇਨਤੀ ਹੈ ਕਿ ਆਪ ਘਰ ਘਰ ਵਿਚ ਖੁਸ਼ੀਆ ਵਿਚ ਵਾਧਾ ਕਰਨਾ, ਦੁਖਾ ਪਾਪਾ ਦਾ ਨਾਸ ਕਰਨਾ, ਸਰਬੱਤ ਦੇ ਕਾਰਜ ਰਾਜ ਕਰਨਾ, ਸਭ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣਾ ਦੁੱਖਾ ਦੋਖੜਿਆ ਤੋ ਹੱਥ ਦੇ ਕੇ ਬਚਾਈ ਰੱਖਣਾ ਗੁਰਬਾਣੀ ਨਾਲ ਜੋੜੀ ਰੱਖਣਾ, ਪੋਹ ਮਹੀਨਾ ਸਭ ਲਈ ਖੁਸ਼ੀਆ ਲੈ ਕੇ ਆਵੇ ਅਤੇ ਪੋਹ ਦਾ ਮਹੀਨਾ ਸੁੱਖਾ ਦਾ ਬਤੀਤ ਹੋਵੇ। ਸ਼੍ਰੀ ਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋ ਵੱਧ ਪੋਹ ਮਹੀਨੇ ਜਿਹੜਾ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿਦ ਸਿੰਘ ਜੀ ਮਹਾਰਾਜ ਨੇ ਆਪਣੇ ਲਾਲ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਨੂੰ ਚਮਕੌਰ ਦੀ ਗੜੀ ਵਿਚ ਸ਼ਹੀਦ ਦਿੱਤੀ ਅਤੇ ਬਾਬਾ ਜੋਰਾਵਰ ਸਿੰਘ , ਬਾਬਾ ਫਤਿਹ ਸਿੰਘ ਜੀ ਨੂੰ ਕੰਧਾ ਵਿਚ ਚਿਨਵਾ ਕੇ ਸ਼ਹੀਦ ਕੀਤਾ ਅਤੇ ਮਾਤਾ ਗੁਜਰ ਕੌਰ ਨੇ ਬੱਚਿਆ ਦੇ ਗਮ ਵਿਚ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਦਿੱਤੀ ਹੋਈ ਸ਼ਹੀਦੀ ਨੂੰ ਕਦੇ ਵੀ ਭੁੱਲਣਾ ਨਹੀ ਚਾਹੀਦਾ। ਸਾਨੂੰ ਇਸ ਮਹੀਨੇ ਵੱਧ ਤੋ ਵੱਧ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਬਾਬਾ ਜੀ ਨੇ ਸੰਗਤਾ ਨੂੰ ਵੱਧ ਤੋ ਵਧ ਨਾਮ ਜਪਣ ਬਾਰੇ ਹੱਥ ਖੜੇ ਕਰਵਾ ਕੇ ਆਖਿਆ ਜਨ੍ਹਾਂ ਪਾਠ ਤੁਸੀ ਹਰ ਰੋਜ ਕਰਦੇ ਹੋ ਉਸ ਨਾਲੋ ਦੁਗਣਾ ਪਾਠ ਕਰਿਆ ਕਰੋ। ਬਾਬਾ ਜੀ ਨੇ ਕਿਹਾ ਕਿ ਜਿਹੜੀਆ ਸੰਗਤਾ ਦੂਰ ਬੈਠੀਆ ਹਨ ਉਹ ਆਪਣੇ ਘਰ ਵਿਚ ਹੀ ਪਾਠ ਕਰਨ। ਇਸ ਮੌਕੇ ਤੇ ਗੁਰੂ ਕਾ ¦ਗਰ ਅਤੁੱਟ ਵਰਤਾਇਆ ਗਿਆ।