ਬਠਿੰਡਾ, 15 ਦਸੰਬਰ (ਇੰਦਰਜੀਤ ਨਥਾਣਾ)- ਬਠਿੰਡਾ ਦੇ ਨਜ਼ਦੀਕ ਪਿੰਡ ਗੁਲਾਬਗੜ੍ਹ ਤੇ ਕਟਾਰ ਸਿੰਘ ਵਾਲਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਦੀ ਮੌਤ ਤੇ ਤਿੰਨ ਗੈਂਗਸਟਰਾਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਰਣਵੀਰ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਆਲਮ ਵਾਲਾ ਜ਼ਿਲ੍ਹਾ ਅਬੋਹਰ ਦੀ ਫਾਰਚੁਨਰ ਕਾਰ ਖੋਹ ਕੇ ਭੱਜ ਰਹੇ ਗੈਂਗਸਟਰਾਂ ਦਾ ਪੁਲਿਸ ਨੇ ਪਿੱਛਾ ਕੀਤਾ। ਗੈਂਗਸਟਰ ਪਿੰਡਾਂ ਵਿੱਚ ਦੀ ਹੋ ਕੇ ਪਿੰਡ ਗੁਲਾਬਗੜ੍ਹ ਅਤੇ ਪਿੰਡ ਕਟਾਰ ਸਿੰਘ ਵਾਲਾ ਵਿੱਚ ਲੁਕ ਗਏ। ਪਿੰਡ ਨੂੰ ਘੇਰਾ ਪਾਉਣ ਦੇ ਪੁਲਿਸ ਤੇ ਗੈਂਗਸਟਰਾਂ ਵਿੱਚ ਦੋਵੇ ਪਾਸੋ ਫ਼ਾਇਰਿੰਗ ਹੋਈ। ਇਸ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਦੀ ਮੌਤ ਤੇ ਤਿੰਨ ਗੈਂਗਸਟਰਾਂ ਦੇ ਜਖ਼ਮੀ ਹੋਣ ਤੇ ਗ੍ਰਿਫ਼ਤਾਰ ਕਰ ਲਿਆਂ ਹੈ। ਖ਼ਬਰ ਲਿਖਣ ਤੱਕ ਪੁਲਿਸ ਨੇ ਦੋਵੇ ਪਿੰਡਾਂ ਨੂੰ ਘੇਰਿਆਂ ਹੋਇਆਂ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕੁਝ ਹੋਰ ਗੈਂਗਸਟਰ ਖੇਤਰ ਵਿੱਚ ਲੁਕੇ ਹੋ ਸਕਦੇ ਹਨ।