ਮੰਡੀ ਗੋਬਿੰਦਗੜ੍ਹ, 15 ਦਸੰਬਰ (ਮਨੋਜ ਭੱਲਾ)- ਇਲਾਕੇ ਵਿੱਚ ਵੱਧ ਚੱੜ ਕੇ ਸਮਾਜ ਭਲਾਈ ਕਾਰਜਾਂ ਵਿੱਚ ਮੋਹਰੀ ਸੰਸਥਾ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਸਮਾਜ ਭਲਾਈ ਕਾਰਜਾਂ ਨੂੰ ਮੁੱਖ ਰਖਦੇ ਹੋਏ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ ਅਤੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੂੰ ਸੰਤ ਬਾਬਾ ਦਲਬਾਰਾ ਸਿੰਘ ਜੀ ਰੋਹੀਸਰ ਸਾਹਿਬ ਮਾਲੋਵਾਲ ਵਾਲਿਆ ਵੱਲੋਂ ਵਿਸ਼ੇਸ਼ ਤੋਰ ਤੇ ਸ਼ਨਮਾਨਿਤ ਕੀਤਾ ਗਿਆ। ਸੰਤ ਬਾਬਾ ਦਲਬਾਰਾ ਸਿੰਘ ਜੀ ਨੇ ਕਿਹਾ ਕਿ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਅਰੰਭੇ ਸਮਾਜ ਭਲਾਈ ਕਾਰਜ ਬਹੁਤ ਸ਼ਲਾਘਾਯੋਗ ਕਾਰਜ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਆਸ ਕਰਦੇ ਹਾ ਕਿ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਇਸੇ ਤਰ੍ਹਾਂ ਸਮਾਜ ਭਲਾਈ ਦੇ ਕਾਰਜ ਕਰਦੀ ਰਹੇਗੀ। ਜਿਕਰਯੋਗ ਹੈ ਕਿ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਹੁਣ ਤੱਕ 197 ਜਰੂਰਤਮੰਦ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ, ਔਰਤਾ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਟਿੰਗ ਅਤੇ ਸਟਿੰਚਿਗ ਦੇ 39 ਫਰੀ ਸਿਲਾਈ ਸੈਂਟਰ, 85 ਅਪਾਹਿਜਾ ਨੂੰ ਟਰਾਈਸਾਇਕਲ, 110 ਗਰੀਬ ਅਤੇ ਵਿਧਵਾ ਔਰਤਾ ਨੂੰ ਸਿਲਾਈ ਮਸੀਨਾ, ਸੜਕੀਂ ਹਾਦਸਿਆਂ ਵਿੱਚ ਜ਼ਖਮੀਆਂ ਨੂ ਮੁਢਲੀ ਸਹਾਇਤਾ, ਕਾਨੂੰਨੀ ਕਾਰਵਾਈ ਉਪਰੰਤ ਲਾਵਾਰਿਸ ਲਾਸਾਂ ਦਾ ਸੰਸਕਾਰ ਕਰਨਾ, ਜਰੂਰਤਮੰਦ ਮਰੀਜ਼ਾ ਨੂੰ ਇਲਾਜ ਲਈ ਆਰਥਿਕ ਮਦਦ ਆਦਿ ਵਰਗੇ ਸਮਾਜਿਕ ਕਾਰਜ ਕਰੇ ਗਏ ਹਨ। ਇਸ ਸਮੇਂ ਸੰਤ ਬਾਬਾ ਦਲਬਾਰਾ ਸਿੰਘ ਜੀ, ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ , ਹਰਚਰਨ ਸਿੰਘ, ਜਗਜੀਤ ਸਿੰਘ, ਤੇਜਾ ਸਿੰਘ ਆਦਿ ਹਾਜ਼ਰ ਸਨ।