May 24, 2026 2:24 am

ਖਾਲਸਾ ਸਕੂਲ ਵਿਖੇ ਸਾਇੰਸ, ਮੈਥ ਅਤੇ ਕਾਮਰਸ ਵਿਸ਼ੇ ਨਾਲ ਸੰਬੰਧਿਤ ਪ੍ਰਦਰਸ਼ਨੀ ਲਗਾਈ ਗਈ

ਸ੍ਰੀ ਅਨੰਦਪੁਰ ਸਾਹਿਬ, 15 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਧੀਨ ਚੱਲ ਰਹੇ ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸਾਇੰਸ, ਮੈਥ ਅਤੇ ਕਾਮਰਸ ਵਿਸ਼ੇ ਨਾਲ ਸੰਬੰਧਿਤ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਮੁੱਖ ਮਹਿਮਾਨ ਇਕਬਾਲ ਸਿੰਘ ਲਾਲਪੁਰਾ, ਪ੍ਰੋ. ਹਰਦੀਪ ਸਿੰਘ, ਦਰਸ਼ਨ ਸਿੰਘ ਕੰਦੋਲਾ, ਬਮਾਂਰ ਸਿੰਘ ਭੱਠਲ ਆਦਿ ਵੱਲੋਂ ਵੀ ਸਮੂਲੀਅਤ ਕੀਤੀ ਗਈ। ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਜੋ ਬਾਜ਼ਾਰ ਵਿਚ 7ਸ਼ਠ ਸੰਬੰਧੀ 16 ਹਜ਼ਾਰ ਤੋਂ 35 ਹਜ਼ਾਰ ਤੱਕ ਬੀਲਿੰਗ ਸਾਫਟਵੇਅਰ ਮਿਲ ਰਹੇ ਹਨ, ਇਸ ਸੰਬੰਧੀ 12ਵੀਂ ਕਾਮਰਸ ਦੇ ਬੱਚਿਆਂ ਨੇ 5ਣੲਲ ਡਲਿੲ ਵਿਚ ਕੰਪਿਊਟਰਾਈਜ਼ ਬਿਲਿੰਗ ਸੰਬੰਧੀ (ਬਿਨਾਂ ਕੋਈ ਪੈਸਾ ਖਰਚ ਕੀਤੇ) ਫਾਈਲ ਤਿਆਰ ਕੀਤੀ ਹੈ। ਉਹਨਾਂ ਦੱਸਿਆ ਕਿ ਇਸੇ ਤਰਾਂ ਸਾਇੰਸ ਵਿਸ਼ੇ ਨਾਲ ਸੰਬੰਧਿਤ ਾੋਰਕਨਿਗ ੰੋਦੲਲ ਬਣਾਏ ਗਏ ਅਤੇ ਵਾਤਾਵਰਨ ਨੂੰ ਸਾਫ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ। ਮੈਥ ਨਾਲ ਸੰਬੰਧਤ ਮਾਡਲ਼ਾ ਵਿਚ ਆਸਾਨੀ ਨਾਲ ਸੰਬੰਧੀ ਫਾਰਮੂਲ਼ੇ ਸਮਝਣ ਅਤੇ ਸਵਾਲ ਹੱਲ ਕਰਨ ਬਾਰੇ ਵੀ ਪ੍ਰਦਰਸ਼ਨ ਕੀਤਾ ਗਿਆ। ਪ੍ਰੋ: ਹਰਦੀਪ ਸਿੰਘ ਵਲੋਂ ਬੱਚਿਆਂ ਨਾਲ ਸਾਇੰਸ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਸਂਾਝੀ ਕੀਤੀ ਗਈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।

Send this to a friend