ਰਾਂਚੀ- ਝਾਰਖੰਡ ਦੇ ਸਾਬਕਾ ਮੁਖਮੰਤਰੀ ਮਧੁ ਕੋੜਾ ਨੂੰ ਕੋਲਾ ਘਪਲੇ ਮਾਮਲੇ ‘ਚ ਦਿਲੀ ਦੀ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀ ਘੋਸ਼ਿਤ ਕੀਤਾ ਗਿਆ। ਸੀ.ਬੀ.ਆਈ ਕੋਰਟ ਵਲੋਂ ਦੋਸ਼ੀ ਨੂੰ ਵੀਰਵਾਰ ਨੂੰ ਸਜ਼ਾ ਸੁਣਵਾਈ ਜਾਣੀ ਸੀ ਪਰ ਇਸ ਫੈਸਲੇ ਨੂੰ ਮੁਅਤਲ ਕਰਦੇ ਹੋਏ 16 ਦਸੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।ਜਾਣਕਾਰੀ ਮੁਤਾਬਕ ਦੋਸ਼ੀ ਮਧੁ ਕੋੜਾ ਵਲੋਂ ਘਟ ਸਜ਼ਾ ਸੁਣਾਉਣ ਦੀ ਗੁਹਾਰ ਲਗਾਈ ਗਈ ਹੈ। ਦੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ 2 ਬਚੀਆਂ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ। 3 ਹੋਰ ਦੋਸ਼ੀਆਂ ਨੇ ਵੀ ਸਿਹਤ ਸੰਬੰਧੀ ਸਮਸਿਆਵਾਂ ਦਾ ਹਵਾਲਾ ਦਿੰਦੇ ਹੋਏ ਘਟ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਹੈ।