ਕੋਟਕਪੂਰਾ, 12 ਦਸੰਬਰ (ਚਰਨਦਾਸ ਗਰਗ, ਸਤਨਾਮ ਸਿੰਘ) -ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਜ਼ੋਨਲ ਦਫ਼ਤਰ ਵਿਖੇ 13ਵੇਂ ਜ਼ੋਨਲ ਪੱਧਰੀ 2 ਰੋਜ਼ਾ ਆਤਮ ਪ੍ਰਬੋਧ ਸਮਾਗਮ ਦੇ ਅਖੀਰਲੇ ਦਿਨ ਦੀ ਆਰੰਭਤਾ ਹਰਿੰਦਰ ਸਿੰਘ ਦੁਆਰਾ ਠਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ’’ ਦੇ ਸ਼ਬਦ ਗਾਇਣ ਨਾਲ ਹੋਈ। ਸਮਾਗਮ ’ਚ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ ਕੇਂਦਰੀ ਦਫ਼ਤਰ ਲੁਧਿਆਣਾ ਦੇ ਸਰਪ੍ਰਸਤ ਪਿੰ੍ਰ: ਰਾਮ ਸਿੰਘ, ਸਕੱਤਰ ਜਨਰਲ ਜਤਿੰਦਰਪਾਲ ਸਿੰਘ, ਐਡੀਸ਼ਨਲ ਚੀਫ ਆਰਗੇਨਾਈਜ਼ਰ ਅਕਾਦਮਿਕ ਡਾ: ਅਵੀਨਿੰਦਰਪਾਲ ਸਿੰਘ, ਜ਼ੋਨ ਦੇ ਸਰਪ੍ਰਸਤ ਬਲਵੰਤ ਸਿੰਘ ਬਠਿੰਡਾ, ਜ਼ੋਨਲ ਪ੍ਰਧਾਨ ਸ਼ਿਵਰਾਜ ਸਿੰਘ, ਪ੍ਰੋ: ਸਤਨਾਮ ਸਿੰਘ ਅਤੇ ਜਰਨੈਲ ਸਿੰਘ ਹਰੀਨੌ ਮੰਚ ’ਤੇ ਬਿਰਾਜਮਾਨ ਸਨ। ਇਸ ਮੌਕੇ ਜ਼ੋਨਲ ਪ੍ਰਧਾਨ ਸ਼ਿਵਰਾਜ ਸਿੰਘ ਨੇ ਮੁੱਖ ਮਹਿਮਾਨ ਤੇ 3 ਜ਼ਿਲ੍ਹਿਆਂ ’ਚੋਂ ਪੁੱਜੇ ਲਗਭਗ 19′ ਪ੍ਰਤੀਨਿਧਾਂ ਨੂੰ ਜੀ ਆਇਆਂ ਆਖਿਆ। ਸਕੱਤਰ ਜਨਰਲ ਜਤਿੰਦਰਪਾਲ ਸਿੰਘ ਨੇ ਠਸਦਾ ਵਿਗਾਸੁ’’ ਵਿਸ਼ੇ ਉਪਰ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਆਪਾ ਚੀਨਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਾਡੇ ਮਨਾਂ ’ਚ ਹਮੇਸ਼ਾਂ ਲਈ ਖੁਸ਼ੀ ਭਾਵ ਖੇੜਾ ਉਤਪੰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੇਕਰ ਆਗੂ ਦੇ ਮਨ ’ਚ ਖੇੜਾ ਨਹੀਂ ਹੋਵੇਗਾ ਤਾਂ ਵਰਕਰਾਂ ’ਚ ਨਿਰਾਸ਼ਾ ਆਉਣੀ ਸੁਭਾਵਿਕ ਹੈ। ਪਿੰ੍ਰ: ਰਾਮ ਸਿੰਘ ਨੇ ਕਿਹਾ ਕਿ ਇਹ ਜ਼ੋਨ ਹਮੇਸ਼ਾਂ ਹੀ ਚੜ੍ਹਦੀਕਲਾ ’ਚ ਰਹਿਣ ਕਰਕੇ ਹਰ ਕਾਰਜ ਨੂੰ ਵਧੀਆ ਤੇ ਸੁਚੱਜੇ ਤਰੀਕੇ ਨਾਲ ਕਰਦਾ ਹੈ ਤੇ ਨਵੀਆਂ ਸੇਧਾਂ ਉਤਪੰਨ ਕਰਦਾ ਹੈ। ਨਰਿੰਦਰਪਾਲ ਸਿੰਘ ਨੇ ਠਜਥੇਬੰਦਕ ਪਿਆਰ ਸਤਿਕਾਰ ਅਨੁਸ਼ਾਸ਼ਨ’’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਜਥੇਬੰਦੀ ’ਚ ਇਕ ਦੂਜੇ ਨਾਲ ਪਿਆਰ ਰਾਹੀ ਮਿਲ ਬੈਠਣਾ ਤੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਮੁੱਢਲਾ ਸਿਧਾਂਤ ਹੈ, ਦੂਜਾ ਜਿਸ ਸੰਸਥਾ ’ਚ ਅਨੁਸ਼ਾਸ਼ਨ ਹੋਵੇਗਾ, ਉਹ ਸੰਸਥਾ ਹੋਰ ਵੀ ਬੁਲੰਦੀਆਂ ਪ੍ਰਾਪਤ ਕਰਦੀ ਹੈ। ਪ੍ਰੋ: ਗੁਰਪ੍ਰੀਤ ਸਿੰਘ ਜ਼ੋਨਲ ਸਕੱਤਰ ਨੇ ਠਆਉ ਬੰਦੇ ਬਣੀਏੂ ਵਿਸ਼ੇ ਉਪਰ ਸਿੱਖ ਲੀਡਰਾਂ ਦੀਆਂ ਉਦਾਹਰਣਾਂ ਦੇ ਕੇ ਲੀਡਰਸ਼ਿਪ ਦੇ ਗੁਣਾਂ ਬਾਰੇ ਜਾਣੂ ਕਰਵਾਇਆ ਤੇ ਨਾਲ ਹੀ ਵਧੀਆ ਇਨਸਾਨ ਬਣਨ ਦੇ ਵੱਖ-ਵੱਖ ਪਹਿਲੂਆਂ ਦੀ ਗੱਲ ਕੀਤੀ। ਜ਼ੋਨਲ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਸ਼ਖਸ਼ੀਅਤਾਂ ਦੁਆਰਾ 12 ਖੇਤਰਾਂ ਦੇ ਪ੍ਰਧਾਨ ਤੇ ਸਕੱਤਰ ਨੂੰ ਅਗਲੇਰੇ ਕਾਰਜਾਂ ਦੀ ਯੋਜਨਾ ਵੀ ਤਕਸੀਮ ਕੀਤੀ ਗਈ। ਆਤਮ ਪ੍ਰਬੋਧ ਸਮਾਗਮ ਦੀ ਸਮਾਪਤੀ ਸ਼ਬਦ ਗਾਇਣ ਕਰਨ ਅਤੇ ਨਾਅਰਿਆਂ ਨਾਲ ਹੋਈ। ਇਸ ਸਮੇਂ ਘਰ-ਘਰ ’ਚ ਆਪਣੇ ਅਮੀਰ ਵਿਰਸੇ ਨੂੰ ਪਹੁੰਚਾਉਣ ਲਈ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਜਿੱਥੋਂ ਭਾਰੀ ਗਿਣਤੀ ’ਚ ਸੰਗਤਾਂ ਨੇ ਬਹੁਮੁੱਲਾ ਧਾਰਮਿਕ ਸਾਹਿਤ ਖ੍ਰੀਦਿਆ।
13ਵਾਂ ਜ਼ੋਨਲ ਪੱਧਰੀ ਦੋ ਰੋਜ਼ਾ ਆਤਮ ਪ੍ਰਬੋਧ ਸਮਾਗਮ ਸਮਾਪਤ



