ਰਾਮਪੁਰਾ ਫੂਲ 12 ਦਸੰਬਰ (ਮਨਦੀਪ ਢੀਗਰਾ, ਲੱਖਾ ਹਰੀ)- ਸਥਾਨਕ ਆਰੀਆ ਹਾਈ ਸਕੂਲ ਵਿਖੇ ਪੰਜਾਬ ਗੋਰੋਰਿਉ ਕਰਾਟੇ ਡੂ ਪੰਜਾਬ ਫੈਡੱਰੇਸਨ ਵੱਲੋ ਪਹਿਲੀ ਇੱਕ ਰੋਜਾਂ ਅੰਤਰ ਜਿਲਾ ਗੋਰੋਰਿੳ ਗਰਲਜ ਕਰਾਟੇ ਚੈਪੀਅਨਸ਼ਿੱਪ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਕਰਵਾਏ ਸਮਾਰੋਹ ਦੇ ਮੁੱਖ ਮਹਿਮਾਨ ਚਮਕੋਰ ਸਿੰਘ ਸਿੱਧੂ ਅਤੇ ਕਰਾਟੇ ਫਡੈਰੇਸਨ ਦੇ ਜਰਨਲ ਸਕੱਤਰ ਸ਼ਿਹਾਨ ਅਬਦੂਲ ਮਾਜਿਦ ਵੱਲੋ ਰੀਬਨ ਕੱਟ ਕੇ ਕੀਤਾ । ਮਨਪ੍ਰੀਤ ਸਿੰਘ ਚੀਫ ਇਸਟਰਕਟਰ ਪੰਜਾਬ ਦੀ ਰਹਿਨੁਮਾਈ ਹੇਠ ਕਰਵਾਈ ਗਈ ਇਸ ਚੈਪੀਅਨਸ਼ਿਪ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚਾਰਲਜ ਕਰਾਟੇ ਚੱਪੀਅਨਸਿਪ ਵਿੱਚ 140 ਲੜਕੀਆਂ ਨੇ ਬੱਚਿਆ ਨੇ ਕਲਾ ਦੇ ਜੋਹਰ ਦਿਖਾਏ ।ਤ੍ਰਿਣਮੁਲ ਕਾਂਗਰਸ ਦੀ ਵੂਮੈਨ ਵਿੰਗ ਦੀ ਸੂਬਾ ਪ੍ਰਧਾਨ ਅੰਮ੍ਰਿਤ ਕੌਰ ਗਿੱਲ ਵੱਲੋ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਤੇਜ ਸਿੰਘ ਸੰਧੂ , ਮਨਪ੍ਰੀਤ ਸਿੰਘ ,ਕੋਚ ਸੁਖਵੰਤ ਸਿੰਘ,ਬਲਜਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜਰ ਸੀ ।
ਸਥਾਨਕ ਆਰੀਆ ਹਾਈ ਸਕੂਲ ਵਿਖੇ ਕਰਾਟੇ ਚੈਂਪੀਅਨਸ਼ਿੱਪ ਆਯੋਜਿਤ



