Skip to content
Independent perspectives. Global stories.
BREAKING

ਡਿਪਟੀ ਕਮਿਸ਼ਨਰ ਰੂਪਨਗਰ ਨੇ ਰੇਲਵੇ ਫਾਟਕਾਂ ਦਾ ਕੀਤਾ ਦੌਰਾ

Share this story

ਸ੍ਰੀ ਚਮਕੌਰ ਸਾਹਿਬ, 12 ਦਸੰਬਰ (ਅਮਰਜੀਤ ਸਿੰਘ ਕਲਸੀ)- ਲੋਕਾਂ ਨੂੰ ਖ਼ਾਸ ਕਰ ਪਿੰਡਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਰੇਲਵੇ ਫਾਟਕਾਂ ਦੇ ਬੰਦ ਹੋ ਜਾਣ ਨਾਲ ਦਰਪੇਸ਼ ਸਮੱਸਿਆਵਾਂ ਦਾ ਮੌਕੇ ਤੇ ਜਾਇਜ਼ਾ ਲੈਣ ਲਈ ਤੇਜ਼ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ਼ ਨੇ ਮੀਂਹ ਦੇ ਬਾਵਜੂਦ ਅੱਜ ਰੇਲਵੇ ਫਾਟਕਾਂ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਐ ੱਸ. ਡੀ ਐ ੱਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ, ਸਹਾਇਕ ਕਮਿਸ਼ਨਰ ਸ਼੍ਰੀ ਹਰਬੰਸ ਸਿੰਘ, ਤਹਿਸੀਲਦਾਰ ਰੂਪਨਗਰ ਸ਼੍ਰੀ ਰਾਜਪਾਲ ਸਿੰਘ ਸੇਖੋਂ, ਰੇਲਵੇ ਦ’” ਸੀਨੀਅਰ ਇੰਜੀਨੀਅਰ ਵੀ ਉਹਨਾਂ ਨਾਲ ਸਨ। ਉਨ੍ਹਾਂ ਤੋਂ ਇਲਾਵਾ ਇਲਾਕੇ ਦੇ ਬੁੱਧੀਜੀਵੀ ਵੀ ਨਾਲ ਸਨ।

WRITTEN BY