Skip to content
Independent perspectives. Global stories.
BREAKING

ਸਮਾਧ ਭਾਈ ’ਚ ਸਤਿਕਾਰ ਸੇਵਾ ਸੁਸਾਇਟੀ ਵੱਲੋਂ 54 ਗਰੀਬ ਲੜਕੀਆਂ ਦੇ ਸਮੂਹਿਕ ਵਿਆਹ

Share this story

ਗੋਲੇਵਾਲਾ, 12 ਦਸੰਬਰ (ਜਸਵਿੰਦਰ ਬਰਾੜ)- ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਹਰ ਸਾਲ ਦੀ ਤਰ੍ਹਾ ਸੇਵਾਦਾਰ ਬਾਬਾ ਅਜੈਬ ਸਿੰਘ ਜੀ ਤੇ ਸਤਿ-ਕਰਤਾਰ ਸੇਵਾ ਸੁਸਾਇਟੀ ਸਮਾਧ ਭਾਈ (ਮੋਗਾ) ਅਤੇ ਐਨ ਆਰ ਆਈ ਵੀਰਾ ਤੇ ਨਗਰ ਦੀਆਂ ਸੰਗਤਾ ਵੱਲੋਂ 54 ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਗੁਰ ਮਰਿਆਦਾ ਅਨੁਸਾਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ’ਚ ਕੀਤੇ ਗਏ। ਇਹ ਸ਼ਦੀ ਸਮਰੋਹ ਜਿੱਥੇ ਇਲਾਕੇ ਵਿੱਚ ਆਪਣੀ ਮਿਸਾਲ ਆਪ ਹੈ। ਜਿੱਥੇ ਜਰੂਰਤ ਮੰਦ ਮਾਪੇ ਆਪਣੀ ਲੜਕੀ ਨੂੰ ਆਪਣੇ ਸਿਰ ਭਾਰ ਸਮਝਦੇ ਹਨ ।ਉਨ੍ਹਾਂ ਦਾ ਬੋਝ ਹਲਕਾ ਕਰਾਉਣ ਲਈ ਵੀ ਸਹਾਈ ਹੁੰਦਾ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸਰਪੰਚ ਗੁਰਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਤਿਕਾਰ ਸੇਵਾ ਸੁਸਾਇਟੀ ਵੱਲੋਂ ਇਸ ਵਾਰ ਵੀ 54 ਲੜਕੀਆਂ ਨੂੰ ਇੱਕ-ਇੱਕ ਪੇਟੀ, ਪੇਟੀ ਬੈਡ, ਇੱਕ ਮੇਜ ਦੋ ਕੁਰਸੀਆ, 13 ਸੂਟ, 5 ਪੰਜ ਬਿਸਤਰੇ, ਇੱਕ ਪੱਖਾ, ਮੁੰਡੇ ਅਤੇ ਕੁੜੀ ਨੂੰ ਗੁੱਟ ਘੜੀ, ਮੁੰਡੇ ਕੁੜੀ ਨੂੰ ਪੁਛਾਕਾ ਅਤੇ ਘਰੇਲੂ ਵਰਤੋ’ਚ ਆੳਣ ਵਾਲਾ ਸਾਰਾ ਸਮਾਨ ਸੰਸਥਾ ਵੱਲੋਂ ਹੀ ਦਿੱਤਾ ਗਿਆ ਨਾਲ ਨਾਲ ਵੱਡਾ ਯੋਗਦਾਨ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਜਿਨਾ ਸਾਨੂੰ ਹਰ ਸਾਲ ਇਨੀ ਵੱਡੀ ਜਗ੍ਹਾ ਦੇ ਇਹ ਕਾਰਜ ਕਰਵਾਏ ਜਾਦੇ ਹਨ। ਇਸ ਮੋਕੇ ਸਾਮ ਨਰਸ਼ਿਗ ਹੋਮ ਮੋਗਾ ਵੱਲੋ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਲੱਗਭਗ 218 ਮਰੀਜਾ ਫ੍ਰਰੀ ਦਾ ਚਿੱਕ-ਅੱਪ ਕੀਤਾ ਗਿਆ। ਇਸ ਮੋਕੇ ਗੱਲ ਬਾਤ ਕਰਦੇ ਹੋਏ ਛਬੀਲ ਦੇ ਪ੍ਰਧਾਨ ਹਰਨੇਕ ਸਿੰਘ ਕੋਇਰ ਸਿੰਘ ਵਾਲਾ ਨੇ ਕਿਹਾ ਕਿ ਅਸੀ ਹਰੇਕ ਸਾਝੀਆਂ ਧਾਰਮਿਕ ਸਥਨਾ ਤੇ ਜਾ ਕਿ ਪੰਜਾਬ ਅਤੇ ਹਰਿਆਣੇ ਵਿੱਚ ਵੀ ਸਾਡੀ ਸ਼ੰਸਥਾਂ ਵੱਲੋ ਜਲ ਸੇਵਾ ਕੀਤੀ ਜਾਦੀ ਹੈ।ਜਿਹੜੀ ਬਾਬਾ ਕਾਕਾ ਸਿੰਘ ਕੋਇਰ ਸਿੰਘ ਵਾਲਾ ਨੇ ਅੱਜ ਤੋ 45-50 ਸਾਲ ਪਹਿਲਾ ਪੁਲ ਫੂਲੇ ਸ਼ੁਰੂ ਕੀਤੀ ਸੀ ਹੁਣ ਤੱਕ ਨਰਿਤਰ ਜਾਰੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੈਸਕੋ ਚੇਅਰਮੈਨ ਕਰਨਲ ਦਰਸ਼ਨ ਸਿੰਘ ਸਮਾਧ ਭਾਈ , ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਸੂਬਾ ਸਕੱਤਰ ਭੋਲਾ ਸਿੰਘ ਬਰਾੜ ਨੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਦੂਰੋ ਨੇੜਿਓ ਆਈ ਹੋਈਆ ਨਗਰ ਪਚਾਇਤਾਂ ਤੇ ਸੰਗਤਾ ਦਾ ਧੰਨਵਾਦ ਕੀਤਾ ਗਿਆ।ਉਨ੍ਹਾਂ ਕਿਹਾ ਇਸ ਤਰ੍ਹਾਂ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਸਮਾਜ ਭਲਾਈ ਵਾਲਾ ਕੰਮ ਹੈ ਅਤੇ ਹਰੇਕ ਵਿਅਕਤੀ ਨੂੰ ਸਮਾਜ ਭਲਾਈ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ।ਇਸ ਸਮੇਂ ਬਲਾਕ ਸਮੰਤੀ ਮੈਂਬਰ ਦੇਵੀ ਦਿਆਲ ਸਰਮਾ, ਜਿਲ੍ਹਾ ਪ੍ਰੀਸ਼ਦ ਮੈਂਬਰ ਧਨਇੰਦਰ ਸਿੰਘ ਕਿੰਗਰਾ, ਰਣਜੀਤ ਸਿੰਘ ਰੌਂਤਾ,ਦੇਵੀ ਦਿਆਲ, ਬਾਦਲ ਸਿੰਘ, ਸਿਕੰਦਰ ਸਿੰਘ ਕੋਇਰ ਸਿੰਘ ਵਾਲਾ, ਬਲਦੇਵ ਸਿੰਘ, ਸੁਖਦੇਵ ਸਿੰਘ, ਧਨਵੰਤ ਸਿੰਘ, ਬੂਟਾ ਸਿੰਘ, ਜਸਵੰਤ ਸਿੰਘ ਢਿੱਲੋ, ਜਸਵਿੰਦਰ ਸਿੰਘ, ਜਗਦੇਵ ਸਿੰਘ ਸੋਹਲ, ਸਰਪੰਚ ਦਰਸ਼ਨ ਭੀਮ ਸਿੰਘ, ਡਾਇਰੈਕਟਰ ਬਹਾਦਰ ਸਿੰਘ, ਅੰਗਰੇਜ ਸਿੰਘ ਸਰਪੰਚ, ਛਿੰਦਰ ਸਿੰਘ ਬਰਾੜ, ਰਣਜੀਤ ਸਿੰਘ, ਜਸਵੰਤ ਸਿੰਘ ਪ੍ਰਧਾਨ, ਜੱਗਾ ਸਿੰਘ ਕਲੇਰ, ਆਦਿ ਹਾਜ਼ਰ ਸਨ।

WRITTEN BY