Skip to content
Independent perspectives. Global stories.
BREAKING

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਟੈਸਟਾਂ ਦੀਆਂ ਉਤਰ ਕਾਪੀਆਂ ਵੈਬਸਾਈਟ ’ਤੇ ਅਪਲੋਡ

Share this story

ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਲਈ ਮਾਸਟਰ ਕਾਡਰ ਅਧਿਆਪਕਾਂ ਦੀਆਂ 3582 ਪੋਸਟਾਂ ਦੀ ਭਰਤੀ ਕਰਨ ਲਈ 8 ਤੋਂ 10 ਦਸੰਬਰ ਤੱਕ ਲਏ ਗਏ ਟੈਸਟਾਂ ਉਪਰੰਤ ਵਿਸ਼ਾਵਾਰ ਟੈਸਟਾਂ ਦੀਆਂ ਉਤਰ ਪੁਸਤਕਾਂ ਵੈਬਸਾਈਟ ਉਪਰ ਅਪਲੋਡ ਕੀਤੀਆਂ ਗਈਆਂ ਹਨ। ਵਿਭਾਗ ਨੇ ਉਮੀਦਵਾਰਾਂ ਤੋਂ ਇਤਰਾਜ਼ ਮੰਗੇ ਹਨ ਅਤੇ ਕੋਈ ਵੀ ਉਮੀਦਵਾਰ ਵੈਬਸਾਈਟ ਉਪਰ ਉਤਰ ਪੁਸਤਕਾਂ ਦੇਖ ਕੇ 14 ਦਸੰਬਰ 2017 ਦੇ ਸ਼ਾਮ 5 ਵਜੇ ਤੱਕ ਆਨਲਾਈਨ ਇਤਰਾਜ਼ ਦੇ ਸਕਦਾ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮਾਸਟਰ ਕਾਡਰ ਦੇ ਸਮਾਜਿਕ ਸਿੱਖਿਆ (393), ਗਣਿਤ (739), ਸਾਇੰਸ (1138), ਅੰਗਰੇਜ਼ੀ (393), ਪੰਜਾਬੀ (398), ਹਿੰਦੀ (521) ਵਿਸ਼ਿਆਂ ਦੀਆਂ ਕੁੱਲ 3582 ਅਸਾਮੀਆਂ ਨੂੰ ਭਰਨ ਸਬੰਧੀ ਵਿਸ਼ਾਵਾਰ ਟੈਸਟ ਮਿਤੀ 8 ਤੋਂ 10 ਦਸੰਬਰ ਤੱਕ ਕਰਵਾਇਆ ਗਿਆ ਸੀ।

WRITTEN BY