Skip to content
Independent perspectives. Global stories.
BREAKING

ਕੈਦੀਆਂ ਦੀ ਦਸ਼ਾ ’ਤੇ ਅਧਿਐਨ ਲਈ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਨਿਰਦੇਸ਼

Share this story

ਨਵੀਂ ਦਿੱਲੀ- ਜੇਲ੍ਹਾਂ ‘ਚ ਬੰਦ ਕੈਦੀਆਂ ਦੀ ਮਾੜੀ ਦਸ਼ਾਂ ਦੇ ਮੁਦੇ ‘ਤੇ ਸੁਪਰੀਮ ਕੋਰਟਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਸਾਰੇ ਰਾਜਾਂ ਤੇ ਕੇਂਦਰ ਦੇ ਪੁਲਿਸ ਅਧਿਕਾਰੀ ਦੇ ਨਾਲ ਫਰਵਰੀ ਦੇ ਪਹਿਲੇ ਹਫਤੇ ‘ਚ ਖੁਲੀ ਜੇਲ੍ਹਾਂ ਬਣਾਉਣ ਨੂੰ ਲੈ ਬੈਠਕ ਕਰਨ ਤੇ ਉਹਨਾਂ ਤੋਂ ਇਸ ਮਾਮਲੇ ‘ਤੇ ਜਵਾਬ ਲੈਣ। ਕੋਰਟ ਨੇ ਕਿਹਾ ਹੈ ਕਿ ਜੇਲ੍ਹ ਨੂੰ ਲੈ ਗ੍ਰਹਿ ਮੰਤਰਾਲੇ ਦਾ ਅਧਿਐਨ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਖੁਲੀ ਜੇਲ੍ਹ ਦਾ ਕੀ ਕਸੇਪਟ ਹੋਵੇਗਾ ਉਸ ‘ਚ ਕਿਸ ਤਰ੍ਹਾਂ ਕੈਦੀਆਂ ਨੂੰ ਰਖਿਆ ਜਾਵੇਗਾ ਇਸ ਸਭ ਗਲਾਂ ਦਾ ਅਧਿਐਨ ਕਰਨਾ ਚਾਹੀਦਾ ਹੈ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੈਦੀ ਪਹਿਲੀ ਵਾਰ ਕਿਸੇ ਅਪਰਾਧ ‘ਚ ਜੇਲ੍ਹ ਗਿਆ ਹੋਵੇ ਤਾਂ ਉਸ ਨੂੰ ਖੁਲੀ ਜੇਲ੍ਹ ‘ਚ ਰਖਣਾ ਕਿਉ ਸਹੀ ਹੋਵੇਗਾ? ਜਾਂ ਫਿਰ ਅਜਿਹੇ ਕੈਦੀ ਜਿਹੜੇ ਮਾਮੂਲੀ ਜੁਰਮਾਂ ‘ਚ ਜੇਲ੍ਹ ਜਾਂਦੇ ਹਨ ਉਹਨਾਂ ਨੂੰ ਖੁਲੀ ਜੇਲ੍ਹ ‘ਚ ਰਖਣਾ ਸਹੀ ਹੋਵੇਗਾ।

WRITTEN BY