ਸ਼੍ਰੀਨਗਰ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਚਾਨਕ ਬਦਲੇ ਮੌਸਮ ਨਾਲ ਪੂਰੇ ਉਤਰ ਭਾਰਤ ਵਿਚ ਠੰਡ ਵਧ ਗਈ ਹੈ। ਜੰਮੂ – ਕਸ਼ਮੀਰ ਵਿਚ ਵੀ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਵਿਚ ਕਸ਼ਮੀਰ ਦੇ ਗੁਰੇਜ਼ ਸੈਕਟਰਵਿਚ ਬਰਫਬਾਰੀ ਹੋਣ ਦੇ ਕਾਰਨ ਫੌਜ ਦੇ ਤਿੰਨ ਜਵਾਨ ਲਾਪਤਾ ਹੋ ਗਏ ਹਨ।ਐਤਵਾਰ ਰਾਤ ਤੋਂ ਗੁਰੇਜ਼ ਸੈਕਟਰ ਵਿਚ ਭਾਰੀ ਬਰਫਬਾਰੀ ਹੋਈ ਹੈ, ਜਿਸਦੇ ਕਾਰਨ ਕਰੀਬ 5 ਫੁਟ ਤਕ ਬਰਫ ਜੰਮ ਗਈ ਸੀ।
ਜੰਮੂ-ਕਸ਼ਮੀਰ: ਬਰਫ਼ੀਲੇ ਤੂਫ਼ਾਨ ’ਚ ਲਾਪਤਾ ਹੋਏ ਤਿੰਨ ਜਵਾਨ



