Skip to content
Independent perspectives. Global stories.
BREAKING

ਨੇਤਾਵਾਂ ਵਿਰੁੱਧ ਅਪਰਾਧਕ ਕੇਸਾਂ ਦੀ ਸੁਣਵਾਈ ਲਈ 12 ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਦਾ ਪ੍ਰਸਤਾਵ

Share this story

ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਦਾਖਲ

ਨਵੀਂ ਦਿੱਲੀ, 12 ਦਸੰਬਰ- ਕੇਂਦਰ ਸਰਕਾਰ ਨੇ ਸਿਆਸੀ ਨੇਤਾਵਾਂ ਖਿਲਾਫ ਅਪਰਾਧਕ ਕੇਸਾਂ ਦੀ ਸੁਣਵਾਈ ਲਈ ਇਸ ਸਾਲ 7.8 ਕਰੋੜ ਰੁਪਏ ਦੀ ਲਾਗਤ ਨਾਲ 12 ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਹੈ। ਉਚ ਅਦਾਲਤ ਵਿੱਚ ਸਜ਼ਾ ਜਾਫਤਾ ਸਿਆਸੀ ਨੇਤਾਵਾਂ ’ਤੇ ਉਮਰ ਭਰ ਚੋਣ ਲੜਣ ਦੀ ਪਾਬੰਦੀ ਬਾਰੇ ਇੱਕ ਕੇਸ ਦੀ ਸੁਣਵਾਈ ਦੌਰਾਨ ਮੰਗਲਵਾਰ ਨੂੰ ਕਾਨੂੰਨ ਮੰਤਰਾਲੇ ਵੱਲੋਂ ਦਾਖਿਲ ਕੀਤੇ ਗਏ ਇੱਕ ਹਲਫਨਾਮੇ ਵਿੱਚ ਇਹ ਗੱਲ ਆਖੀ ਗਈ ਹੈ। ਅਰਜ਼ੀਕਰਤਾ ਨੇ ਆਪਣੀ ਪੀਆਈਐਲ ’ਚ ਅਦਾਲਤ ਤੋਂ ਮੰਗ ਕੀਤੀ ਹੈ ਕਿ ਸਜ਼ਾ ਜਾਫਤਾ ਸਿਆਸੀ ਨੇਤਾਵਾਂ ’ਤੇ ਉਮਰ ਭਰ ਲਈ ਚੋਣ ਲੜਣ ਦੀ ਪਾਬੰਦੀ ਲਗਾਈ ਜਾਵੇ। ਇਸ ਸਾਲ ਅਪ੍ਰੈਲ ਵਿੱਚ ਕੇਂਦਰ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਸੀ। ਕੇਂਦਰ ਸਰਕਾਰ ਦਾ ਤਰਕ ਸੀ ਕਿ ਲੋਕ ਪ੍ਰਤੀਨਿਧ ਐਕਟ ਵਿੱਚ ਪਹਿਲਾਂ ਹੀ ਇਸ ਕਿਸਮ ਦੇ ਪ੍ਰਬੰਧ ਹਨ। ਲੋਕ ਪ੍ਰਤੀਨਿਧ ਐਕਟ ਦੇ ਕਾਨੂੰਨੀ ਪ੍ਰਬੰਧ ਮੁਤਾਬਿਕ ਜੇਕਰ ਕਿਸੇ ਸਿਆਸੀ ਨੇਤਾ ਨੂੰ ਦੋ ਸਾਲ ਜਾਂ ਉਸ ਤੋਂ ਵਧ ਜੇਲ੍ਹ ਦੀ ਸਜ਼ਾ ਹੁੰਦੀ ਹੈ ਤਾਂ ਉਸ ਉਪਰ ਜੇਲ੍ਹ ਤੋਂ ਰਿਹਾਈ ਤੋਂ ਬਾਅਦ 6 ਸਾਲ ਤੱਕ ਚੋਣ ਲੜਣ ਦੀ ਪਾਬੰਦੀ ਹੁੰਦੀ ਹੈ। ਨਵੇਂ ਹਾਲਾਤਾਂ ਵਿੱਚ ਕੇਂਦਰ ਸਰਕਾਰ ਨੇ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ ਸਿਆਸੀ ਨੇਤਾਵਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਲਈ ਵੱਖਰੀਆਂ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣ। ਇਸ ਪ੍ਰਸਤਾਵ ਉਪਰ ਹਾਲੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਣਾ ਹੈ।

WRITTEN BY