ਰਾਮਪੁਰਾ ਫੂਲ, 10 ਦਸੰਬਰ (ਮਨਪ੍ਰੀਤ ਸਿੰਘ ਗਿੱਲ)- ਸਿੱਖਾਂ ਦੀ ਪਾਰਲੀਮੈਂਟ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ ਲੰਘੇ ਨੂੰ 2 ਸਾਲ ਤੋਂ ਵੱਧ ਹੋ ਗਏ ਹਨ ਪਰ ਸਾਡੀ ਕੌਮ ਘੱਟ ਗਿਣਤੀ ਹੈ ਪਰ ਜਦੋਂ ਕੋਈ ਕੌਮ ਵੱਧ ਗਿਣਤੀ ਨਾਲ ਤੁਰ ਪਏ ਤਾਂ ਸੁਭਾਵਕ ਹੀ ਹੈ ਕਿ ਆਪਣੇ ਆਪ ਨੂੰ ਸਿੱਖ ਆਗੂ ਸਮਝਦੇ ਕੁੱਝ ਸਿੱਖ ਆਗੂਆਂ ਦੀ ਜਮੀਰ ਮਰ ਚੁੱਕੀ ਹੈ। ਪੰਜਾਬ ’ਚ ਸਿੱਖਾਂ ਅਤੇ ਸਿੱਖੀ ਦੀ ਹੋ ਰਹੀ ਅਜਿਹੀ ਦੁਰਦਿਸ਼ਾ ਲਈ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਐਂਡ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂ ਹੀ ਹਨ।ਉਕਤ ਸਬਦਾਂ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ (ਅ) ਦੇ ਕੌਂਮੀਂ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਹਰਿੰਦਰ ਸਿੰਘ ਮਾਨ ਦੇ ਪਿਤਾ ਮਾ. ਗੁਰਜੰਟ ਸਿੰਘ ਮਾਨ ਦੇ ਭੋਗ ਉਪਰੰਤ ਪ੍ਰੈਸ਼ ਵਾਰਤਾ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਚੋਣਾਂ ਦੀ ਮਿਆਦ ਲੰਘ ਗਈ ਪਰ ਭਾਰਤ ਦੀ ਸਰਕਾਰ ਨਾਲ ਰਲੇ ਹੋਏ ਪੰਜਾਬ ਦੇ ਲੀਡਰ ਇਹ ਚੋਣਾਂ ਨਹੀਂ ਕਰਵਾ ਰਹੇ ਕਿਉਂਕਿ ਉਹ ਸਿੱਖਾਂ ਦੀ ਸਭ ਤੋਂ ਉਚ ਸੰਸਥਾ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਵਰਤ ਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਨਜਰ ਅੰਦਾਜ ਕਰ ਰਹੇ ਹਨ।ਉਨ੍ਹਾਂ ਸਖਤ ਸਬਦਾਂ ’ਚ ਕਿਹਾ ਕਿ ਕੁੱਝ ਹਿੰਦੂ ਏਜੰਸੀਆਂ ਨੇ ਸਾਡੇ ਸਿੱਖ ਆਗੂਆਂ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਤੇ ਐਨਾ ਦਬਾਅ ਬਣਾਇਆ ਹੋਇਆ ਹੈ ਕਿ ਉਹ ਸਿੱਖਾਂ ਦੇ ਹਿੱਤਾਂ ਦੀ ਖਾਤਿਰ ਭਾਰਤ ਸਰਕਾਰ ਕੋਲ ਜਿਕਰ ਵੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਸੀਂ ਐਸ.ਜੀ.ਪੀ.ਸੀ. ਚੋਣਾਂ ਦੌਰਾਨ ਸਿੱਖੀ ਦਾ ਘਾਣ ਕਰਨ ਵਾਲੀ ਬਾਦਲ ਐਂਡ ਕੰਪਨੀ ਨੁੰ ਵੋਟਾਂ ਦੁਆਰਾ ਰਗੜਕੇ ਰੱਖ ਦੇਵਾਂਗੇ।ਉਨ੍ਹਾਂ ਸਿੱਖ ਫਾਰ ਜਸਟਿਸ਼ ਜਥੇਬੰਦੀ ਵੱਲੋਂ 2020 ਵਿੱਚ ਕਰਵਾਈਆਂ ਜਾ ਰਹੀਆਂ ਸਿੱਖ ਰਿਫਰੈਡਮ ਲਈ ਵੋਟਾਂ ਬਾਰੇ ਕਿਹਾ ਕਿ ਇਹ ਗਲਤ ਪ੍ਰਚਾਰ ਹੈ ਕਿੁੳਂਕਿ ਇਹ ਅਧਿਕਾਰ ਸਰਕਾਰ ਕੋਲ ਹੁੰਦਾ ਹੈ ਅਤੇ ਕੋਈ ਵੀ ਪ੍ਰਾਈਵੇਟ ਸੰਸਥਾ ਵੱਲੋਂ ਕਰਵਈਆਂ ਜਾ ਰਹੀਆਂ ਵੋਟਾਂ ਨੂੰ ਕੋਈ ਮਾਨਤਾ ਨਹੀਂ ਹੈ।
ਨਿਰਾਸ਼ਾ ਦੇ ਆਲਮ ਵਿੱਚ ਨਜਰ ਆਏ ਮਾਨ- ਜਦ ਮਾਨ ਨੂੰ ਪੁੱਛਿਆ ਗਿਆ ਕਿ ਤੁਹਾਡੀ ਪਾਰਟੀ ਸਿੱਖ ਮਸਲਿਆਂ ਬਾਰੇ ਅਤੇ ਪੰਜਾਬ ਦੇ ਲੋਕਾਂ ਬਾਰੇ ਕੀ ਕਰ ਰਹੇ ਹੋ ਤਾਂ ਉਨ੍ਹਾਂ ਨੇ ਨਿਰਾਸ਼ਾ ਭਰੇ ਸਬਦਾਂ ਵਿੱਚ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਵੋਟਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਨੂੰ ਪਾ ਕੇ ਸਾਡੀ 60 ਹਲਕਿਆਂ ਵਿੱਚ ਜਮਾਨਤਾਂ ਜਬਤ ਕਰਵਾ ਦਿੱਤੀਆਂ ਹਨ ਪਰ ਹੁਣ ਸਾਡੇ ਕੋਲ ਕੋਈ ਤਾਕਤ ਹੀ ਨਹੀਂ, ਅਸੀਂ ਕੀ ਕਰ ਸਕਦੇ ਹਾਂ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂ ਪਹੁੰਚੇ ਹੋਏ ਸਨ।
ਸਿੱਖ ਕੌਮ ਦੀ ਦੁਰਦਿਸ਼ਾ ਲਈ ਅਖੋਤੀ ਸਿੱਖ ਆਗੂ ਜ਼ਿੰਮੇਵਾਰ : ਸ. ਮਾਨ



