ਅਮਰਗੜ੍ਹ, 10 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਸਾਡੇ ਦੇਸ ਅੰਦਰ ਰੋਜਾਨਾ ਸੜ੍ਹਕ ਦੁਰਘਟਨਾਵਾਂ ਵਿੱਚ ਅਨੇਕਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ ਜਿੱਥੇ ਦੁਰਘਟਨਾਵਾਂ ਲਈ ਵਾਹਨ ਚਾਲਕਾਂ ਵੱਲੋਂ ਕੀਤੀ ਜਾਂਦੀ ਲਾਪਰਵਾਹੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਸੜ੍ਹਕ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਉਥੇ ਹੀ ਵਾਹਨ ਚਾਲਕਾਂ ਵੱਲੋਂ ਡਰਾਇਵਿੰਗ ਦੌਰਾਨ ਸ਼ਰਾਬ ਅਤੇ ਮੋਬਾਇਲ ਦੀ ਕੀਤੀ ਜਾ ਰਹੀ ਵਰਤੋਂ ਵੀ ਰੋਡ ਐਕਸੀਡੈਂਟਾਂ ਦਾ ਮੁੱਖ ਕਾਰਨ ਬਣ ਰਹੀ ਹੈ ਅਤੇ ਅਨੇਕਾਂ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟ੍ਰੈਫਿਕ ਇੰਨਚਾਰਜ ਕੁਲਵੰਤ ਸਿੰਘ ਨੇਂ ਨਿਯਮਾਂ ਦੀ ਉਲੰਘਣਾ ਅਤੇ ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਣ ਕੱਟਣ ਦੌਰਾਨ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਦੱਸਿਆ ਕਿ ਬੋਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ,ਤਿੰਨ ਸਵਾਰੀਆਂ, ਅਧੂਰੇ ਕਾਗ਼ਜ਼ ਅਤੇ ਹੁੱਲੜਵਾਜ਼ੀ ਕਰਨ ਵਾਲਿਆਂ ਦੇ ਦਸ ਤੋਂ ਜਿਆਦਾ ਚਲਾਣ ਕੱਟੇ ਗਏ ਹਨ ਅਤੇ ਡਰਾਇਵਰ ਸ਼ਰਾਬ ਪੀਤੀ ਹੋਣ ਦੇ ਸ਼ੱਕ ਤੇ ਐਕਲੋਮੀਟਰ ਦੁਆਰਾ ਚੈਕਿੰਗ ਵੀ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ਼ ਹੌਲਦਾਰ ਜਗਦੇਵ ਸਿੰਘ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ।
ਸ਼ਰਾਬ ਤੇ ਮੋਬਾਇਲ ਡਰਾਇਵਿੰਗ ਦੌਰਾਨ ਬਣ ਰਹੇ ਨੇ ਹਾਦਸਿਆਂ ਦਾ ਮੁੱਖ ਕਾਰਨ : ਟ੍ਰੈਫਿਕ ਇੰਚਾਰਜ



