Skip to content
Independent perspectives. Global stories.
BREAKING

ਅਕਾਲੀ ਭਾਜਪਾ ਦੀ ਜਿੱਤ ਨੂੰ ਦੇਖਕੇ ਕਾਂਗਰਸੀ ਬੁਖਾਲਾਹਟ ਵਿੱਚ ਆਏ : ਰਾਜੂ ਖੰਨਾ

Share this story

ਅਮਲੋਹ, 8 ਦਸੰਬਰ (ਰਣਜੀਤ ਸਿੰਘ ਘੁੰਮਣ)- ਅਮਲੋਹ ਸ਼ਹਿਰ ਦੇ ਵਿਕਾਸ ਲਈ ਆਈਆਂ ਵਡੀਆਂ ਗ੍ਰਾਂਟਾ ਤੇ ਰੋਕ ਲਗਾ ਕੇ ਕਾਂਗਰਸ ਸਰਕਾਰ ਨੇ ਨਾ ਸਿਰਫ ਲੋਕ ਵਿਰੋਧੀ ਆਪਣਾ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ ਬਲਕਿ ਅਮਲੋਹ ਸ਼ਹਿਰ ਦੀ ਭੋਲ਼ੀ ਭਾਲੀ ਜਨਤਾ ਨੂੰ ਵੀ ਝੁਠੇ ਵਾਅਦੇ ਕਰਕੇ ਗੁਮਰਾਹ ਕੀਤਾ ਹੈ। ਇਸ ਗਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅਕਾਲੀ ਭਾਜਪਾ ਗਠਜੋੜ ਦੀ ਵਾਰਡ ਨੰ: 4 ਤੋਂ ਉਮੀਦਵਾਰ ਸ਼੍ਰੀਮਤੀ ਰਵਿੰਦਰ ਰਾਣੀ ਲੁਟਾਵਾ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਇਸ ਵਾਰ ਦੀ ਚੋਣ ਲੜਨ ਲਈ ਕਾਂਗਰਸ ਸਰਕਾਰ ਦੇ ਉਮੀਦਵਾਰਾਂ ਪਾਸ ਅਮਲੋਹ ਸ਼ਹਿਰ ਦੇ ਵਾਸੀਆਂ ਤੋਂ ਵੋਟਾਂ ਮੰਗਣ ਲਈ ਕੋਈ ਵੀ ਏਜੰਡਾ ਨਹੀਂ ਹੈ।
ਉਹਨਾਂ ਦਸਿਆ ਕਿ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਵਲੋਂ ਅਮਲੋਹ ਸ਼ਹਿਰ ਦੀਆਂ ਨਗਰ ਕੋਂਸਲ ਚੋਣਾਂ ਨੂੰ ਵਡੇ ਫਰਕ ਨਾਲ ਜਿਤਿਆਂ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪੂਰੀ ਤਰਾਂ ਬੋਖਾਲਾਹਟ ਵਿਚ ਹੈ ਤੇ ਇਹ ਚੋਣਾਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਹੀ ਜਿਤਣਗੇ। ਦਫਤਰ ਦੇ ਉਦਘਾਟਨ ਸਮੇਂ ਹੋਰਨਾਂ ਤੋਂ ਇਲਾਵਾ ਸੋਮਨਾਥ ਲੁਟਾਵਾ, ਜਿਲਾ ਪ੍ਰਧਾਨ ਪਰਦੀਪ ਗਰਗ, ਿਵਕੀ ਮਿਤਲ, ਡਾ ਰਘੁਬੀਰ ਸ਼ੁਕਲਾ, ਨੀਟਾ ਸੰਧੂ, ਵਿਕੀ ਅਬਰੋਲ, ਸੁਰਜਨ ਸਿੰਘ ਮਹਿਮੀ, ਜਰਨੈਲ ਸਿੰਘ ਮਾਜਰੀ, ਕੇਸਰ ਸਿੰਘ, ਐਡਵੋਕੇਟ ਸੁਭਾਸ਼ ਲੁਟਾਵਾ, ਰਾਜਪਾਲ ਗਰਗ, ਅਤੁਲ ਲੁਟਾਵਾ, ਜਸੀ ਅਰੋੜਾ, ਵਿਨੋਦ ਮਿਤਲ, ਪਰਮੋਦ ਅਬਰੋਲ, ਕਾਲਾ ਅਰੋੜਾ, ਸੁਰਿੰਦਰ ਕੁਮਾਰ, ਸੋਨੂ ਰਾਏਪੁਰ, ਰਾਕੇਸ਼ ਗਰਗ, ਰਾਮ ਮੂਰਤੀ, ਰਵਿੰਦਰ ਮਿੰਕਾ ਤੋਂ ਇਲਾਵਾ ਵਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।

WRITTEN BY