Skip to content
Independent perspectives. Global stories.
BREAKING

ਐਸ.ਸੀ./ਬੀ.ਸੀ. ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਦਾ ਇੱਕ ਹੋਰ ਮੌਕਾ : ਡੀ.ਸੀ.

Share this story

ਫਰੀਦਕੋਟ, 8 ਦਸੰਬਰ (ਗੁਰਜੀਤ ਰੋਮਾਣਾ)- ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਸਪਸ਼ਟ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ, ਪਛੜੀਆਂ ਸ੍ਰੇਣੀਆਂ ਅਤੇ ਘਟ ਗਿਣਤੀ ਵਰਗ, ਭਲਾਈ ਵਿਭਾਗ ਵਲੋਂ ਲਾਗੂ ਕੀਤੀ ਜਾਂਦੀ ਕੇਂਦਰੀ ਪ੍ਰਾਯੋਜਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਐਸ.ਸੀ. ਅਤੇ ਓ.ਬੀ.ਸੀ. ਸਕੀਮਾਂ ਤਹਿਤ ਜਿਹੜੇ ਵਿਦਿਆਰਥੀਆਂ ਨੇ ਸਾਲ 2017-18 ਦੌਰਾਨ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਤੇ ਸਕਾਲਰਸ਼ਿਪ ਆਨਲਾਈਨ ਅਪਲਾਈ ਕਰਨ ਦੀ ਕੋਸਿਸ਼ ਕੀਤੀ ਹੈ, ਪਰ ਆਧਾਰ ਕਾਰਡ ਦਾ ਡਾਟਾ ਮਿਸਮੈਚ ਹੋਣ ਕਾਰਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ, ਅਜਿਹੇ ਵਿਦਿਆਰਥੀਆਂ ਦੀ ਮੁਸ਼ਕਿਲ ਨੂੰ ਮੁਖ ਰਖਦੇ ਹੋਏ ਉਨ੍ਹਾਂ ਤੋਂ ਆਫਲਾਈਨ/ਮੈਨੂਅਲ ਹਾਰਡ ਕਾਪੀ ਲੈਣ ਲਈ 19.12.2017 ਤੇ 20.12.2017 ਮਿਤੀਆਂ ਨਿਸਚਿਤ ਕੀਤੀਆਂ ਗਈਆਂ ਹਨ।ਉਨ੍ਹਾਂ ਦਸਿਆ ਕਿ ਅਜਿਹੇ ਵਿਦਿਆਰਥੀ ਆਪਣੀ ਪ੍ਰਤੀ ਬੇਨਤੀ ਨਾਲ ਪੋਰਟਲ ਤੇ ਪਹਿਲੋਂ ਅਪਲਾਈ ਕਰਨ, ਆਧਾਰ ਮਿਸਮੈਚ ਹੋਣ ਸਬੰਧੀ ਸਬੂਤ, ਸੰਸਥਾ ਵਲੋਂ ਤਸਦੀਕਸੁਦਾ ਹਾਜਰੀ ਸੀਟ, ਆਧਾਰ ਦਾ ਸਬੂਤ, ਬੈਂਕ ਪਾਸ ਬੁਕ ਦਾ ਪਹਿਲਾ ਪੰਨਾ, ਆਪਣੀ ਫੋਟੋ ਅਤੇ ਜੇਕਰ ਵਿਦਿਆਰਥੀ ਰਿਨਿਊਅਲ ਹੈ ਤਾਂ ਪਿਛਲੇ ਸਾਲ ਦੀ ਯੂਜਰ ਆਈ.ਡੀ., ਸਵੈ ਘੋਸ਼ਣਾ ਪਤਰ ਤੇ ਸਾਰੇ ਤਥ ਦਰਜ ਕਰਕੇ ਆਪਣੀ ਅਰਜੀ ਨਾਲ ਲੋੜੀਂਦੇ ਦਸਤਾਵੇਜ (ਜੋ ਕਿ ਪੋਰਟਲ ਤੇ ਅਪਲੋਡ ਹੁੰਦੇ ਹਨ) ਉਨ੍ਹਾਂ ਦਸਿਆ ਇਹ ਸੁਵਿਧਾ ਕੇਵਲ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਆਧਾਰ ਕਾਰਡ ਮਿਸਮੈਚ ਹੋਣ ਕਾਰਨ ਆਨਲਾਈਨ ਰਜਿਸਟਰਡ ਨਹੀਂ ਹੋ ਸਕਦੇ। ਜਿਹੜੇ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ ਉਨ੍ਹਾਂ ਲਈ ਪੋਰਟਲ ਖੋਲਣ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਅਜਿਹੇ ਵਿਦਿਆਰਥੀਆਂ ਦੀਆਂ ਅਰਜੀਆਂ ਜੇਕਰ ਪ੍ਰਾਪਤ ਹੁੰਦੀਆਂ ਹਨ ਤਾਂ ਰਦ ਕਰ ਦਿਤੀਆਂ।

WRITTEN BY