Skip to content
Independent perspectives. Global stories.
BREAKING

ਸੁਰੀਲੀ ਤੇ ਬੁ¦ਦ ਅਵਾਜ਼ ਦਾ ਮਾਲਕ ਕੋ ਸਿੰਗਰ ਜਸਪਾਲ ਸਿੰਘ

Share this story

ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਵਿੱਚ ਪੰਜਾਬੀ ਗਾਇਕੀ ਅਹਿਮ ਰੋਲ ਨਿਭਾ ਰਹੀ ਹੈ। ਬਹੁਤ ਸਾਰੇ ਗਾਇਕ ਆਪਣੇ ਫ਼ਨ ਦਾ ਇਸਤੇਮਾਲ ਕਰਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਮਿੱਠੀ ਤੇ ਸੁਰੀਲੀ ਆਵਾਜ਼ ਦਾ ਮਾਲਿਕ ਗਾਹਿਕ ਜਸਪਾਲ ਸਿੰਘ । ਪਿੰਡ ਰਾਏ, ਡਾਕਖਾਨਾ ਕੱਕੜ ਤਹਿਸੀਲ ਅਜਨਾਲਾਂ ਜਿਲ੍ਹਾਂ ਅੰਮ੍ਰਿਤਸਰ ਵਿੱਚ ਪਿਤਾ ਜੋਗਿੰਦਰ ਸਿੰਘ ਦੇ ਘਰ ਮਾਤਾ ਲਖਵਿੰਦਰ ਕੌਰ ਦੇ ਕੁੱਖੋ ਮਿਤੀ 8 ਮਈ 1995 ਨੂੰ ਜਸਪਾਲ ਸਿੰਘ ਨੇ ਜਨਮ ਲਿਆ। ਸਿੱਖਿਆ ਬਾਰਵੀਂ ਹਾਸ਼ਿਲ ਕਰਨ ਵੇਲੇ ਤੱਕ ਂਿੲਸ ਨੇ ਗਾਇਕ ਦੇ ਰੂਪ ਵਿੱਚ ਸੰਗੀਤਕ ਦੁਨੀਆਂ ਵਿੱਚ ਪੈਰ ਧਰਿਆਂ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਲੋਕ ਗਾਇਕ ਅਵਤਾਰ ਸਿੰਘ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਹੌਲੀ ਹੌਲੀ ਵਿਰਾਸਤ ਮੇਲੇ ,ਜਗਰਾਤਿਆਂ, ਸੱਭਿਆਚਾਰਕ ਮੇਲਿਆਂ ਵਿੱਚ ਸਟੇਜ ਤੇ ਗਾਇਕਾਂ ਨਾਲ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਜਸਪਾਲ ਸਿੰਘ ਨੂੰ ਬਤੌਰ ਪੰਜਾਬੀ ਸਹਾਇਕ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਜਸਪਾਲ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਲਵਲੀ ਨਿਰਮਾਣ, ਰਫ਼ਤਾਰ ਕੌਰ, ਜਸਪਾਲ ਮਾਨ, ਰੰਜਨ ਰੰਮੀ,ਰਾਜਵਿੰਦਰ ਬਰਾੜ ਤੇ ਹੋਰ ਅਨੇਕਾਂ ਗਾਇਕਾ ਨਾਲ ਬਤੌਰ ਸਹਾਇਕ ਗਾਇਕ ਬਣ ਕੇ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਜਸਪਾਲ ਸਿੰਘ ਲਵਲੀ ਨਿਰਮਾਣ ਮਿਊਜ਼ਿਕਲ ਗਰੁੱਪ ਦੇ ਵਿੱਚ ਬਤੌਰ ਕੋ ਸਿੰਗਰ ਕੰਮ ਕਰਕੇ ਖੂਬ ਨਾਮ ਖੱਟ ਰਿਹਾ ਹੈ।

WRITTEN BY