Skip to content
Independent perspectives. Global stories.
BREAKING

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜਿਓਥੈਰੇਪੀ ਵਿਭਾਗ ਵੱਲੋਂ ‘ਦਿਵਾਂਯਾਂਗ ਦਿਵਸ’ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ

Share this story

ਕਾਲਜ ’ਚ ਡਿਸਐਬਿਲਟੀ ਇਨਫਾਰਮੇਸ਼ਨ ਸੈਂਟਰ ਦੀ ਸ਼ੁਰੂਆਤ ਜਲਦ : ਪ੍ਰਿੰ. ਗੁਰਪਿੰਦਰ ਸਿੰਘ ਸਮਰਾ

ਜਲੰਧਰ, 7 ਦਸੰਬਰ- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਫਿਜਿਓਥੈਰੇਪੀ ਵਿਭਾਗ ਦੁਆਰਾ ‘ਵਿਸ਼ਵ ਡੇਅ ਫਾਰ ਪਰਸਨ ਵਿਧ ਡਿਸਐਬਿਲਟਿਸ’ ਮਨਾਇਆ ਗਿਆ। ਇਸ ਮੌਕੇ ਸ. ਅਮਰਜੀਤ ਸਿੰਘ ਆਨੰਦ ਜਿਹੜੇ ਕਿ ਰਾਜ ਦੇ ਪ੍ਰਮੁਖ ਡਿਸਐਬਿਲਟਿ ਐਕਟੀਵੀਟੀਜ਼ ਅਤੇ ਡਿਸਐਬਿਲਟਿ ਐਸੋਸਿਏਸ਼ਨ ਪਰਿਵਾਰ ਦੇ ਮੁੱਖ ਕੋਆਰਡੀਨੇਟਰ, ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸੁਆਗਤ ਕੀਤਾ। ਇਸ ਮੌਕੇ ’ਤੇ ਫਿਜਿਓਥੈਰੇਪੀ ਵਿਭਾਗ ਦੇ ਪਹਿਲਾ ਦੂਜਾ ਤੀਜਾ ਅਤੇ ਚੌਥਾ ਸਾਲ ਦੇ ਵਿਦਿਆਰਥੀਆਂ ਵਿਚ ਰੰਗੋਲੀ ਅਤੇ ਡਿਸਐਬਿਲਟੀ (ਦਿਵਯਾਂਗਤਾ) ਵਿਸ਼ੇ ਤੇ ਭਾਸ਼ਣ ਪ੍ਰਤਿਯੋਗਤਾ ਕਰਵਾਈ ਗਈ। ਬੱਚਿਆਂ ਨੇ ਡਿਸਐਬਿਲਟੀ ਵਿਸ਼ੇ ਦੇ ਨਾਲ ਜੁੜੇ ਵੱਖ-ਵੱਖ ਤੱਥ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਿਵਾਂਯਾਂਗ ਜਨ ਪ੍ਰਤੀ ਬੈਡ ਐਟੀਟਿਊਡ ਨਾ ਰੱਖਣ ਦੀ ਸਿਫਾਰਿਸ਼ ਕੀਤੀ। ਵਿਭਾਗ ਦੇ ਮੁਖੀ ਨੇ ਦਸਿਆ ਕਿ ਕਾਲਜ ਪਿਛਲੇ ਸਾਲ ਤੋਂ 18 ਸਾਲ ਤੋਂ ਬੱਚਿਆਂ ’ਚ ਹੋਣ ਵਾਲੀ ਡਿਸਐਬਲਿਟੀ ਦੇ ਬਾਰੇ ਸਮਾਜ ਨੂੰ ਜਾਗਰੂਕ ਕਰ ਰਿਹਾ ਹੈ ਤੇ ਨਾਲ ਨਾਲ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਡਿਸਐਬੀਲਟੀ ਤੋਂ ਜੁੜੇ ਹੋਰ ਵੀ ਦੂਸਰੇ ਪੱਖ ਹਨ ਜਿਨ੍ਹਾਂ ਦੇ ਬਾਰੇ ਮਾਤਾ ਪਿਤਾ ਨੂੰ ਦੱਸਣ ਦੀ ਲੋੜ ਹੈ। ਸ. ਅਮਰਜੀਤ ਸਿੰਘ ਆਨੰਦ ਜੀ ਨੇ ਪੰਜਾਬ ਚ ਦਿਵਾਂਯਾਂਗਜਨ ਦੀ ਹਾਲਤ ਅਤੇ ਸਰਕਾਰ ਦੀ ਸਕੀਮ ਅਤੇ ਲਾਭਦਾਇਕ ਨੀਤੀਆ ਬਾਰੇ ਉਪਸਥਿਤ ਮਾਤਾ ਪਿਤਾ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿਤੀ।
ਹਾਜ਼ਰ ਮਾਤਾ ਪਿਤਾ ਦਾ ਮੁਖ ਪ੍ਰਸ਼ਨ ਸੀ ਕਿ ਉਨ੍ਹਾਂ ਦੇ ਦਿਵਾਂਯਾਗ ਬੱਚਿਆ ਲਈ ਸਪੈਸ਼ਲ ਸਕੂਲਾਂ ਦੀ ਘਾਟ ਹੈ। ਉਹ ਕਿਵੇਂ ਆਪਣੇ ਬਚਿਆ ਨੂੰ ਸਿਖਿਆਂ ਕਰਾ ਸਕਦੇ ਹਨ। ਸ. ਅਮਰਜੀਤ ਸਿੰਘ ਨੇ ਉਨ੍ਹਾਂ ਨੂੰ ਇਨਕਲੁਸਿਵ ਸਿੱਖਿਆ ਬਾਰੇ ਦਸਿਆ। ਉਨ੍ਹਾਂ ਨੇ ਬਚਿਆ ਲਈ ੀਨਸੁਰੳਨਚੲ ਸ਼ਚਹੲਮੲ ਂਰਿਮੳੇੳ ਬਾਰੇ ਜਾਣਕਾਰੀ ਦਿੱਤੀ।
ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਜੀ ਨੇ ਕਿਹਾ ਕਿ ਉਹ ਜਲਦੀ ਹੀ ਕਾਲਜ ਵਿਚ ਇਕ ਡਿਸਐਬਿਲਟੀ ਇਨਫਾਰਮੇਸ਼ਨ ਸੈਂਟਰ ਦੀ ਸ਼ੁਰੂਆਤ ਕਰਨਗੇ ਤਾਂ ਕਿ ਫਿਜਿਓਥੈਰੇਪੀ ਵਿਭਾਗ ਵਿਚ ਇਲਾਜ ਲਈ ਆ ਰਹੇ ਡਿਸਐਬਿਲਟੀ ਜਨ ਦੇ ਮਾਤਾ ਪਿਤਾ ਨੂੰ ਸਰਕਾਰ ਦੀ ਸਕੀਮਾਂ ਬਾਰੇ ਜਾਣਕਾਰੀ ਮਿਲ ਸਕੇ। ਪ੍ਰੋਗਰਾਮ ਦੇ ਅੰਤ ਵਿਚ ਰੰਗੋਲੀ ਤੇ ਭਾਸ਼ਣ ਪ੍ਰਤਿਯੋਗਤਾ ਵਿਚ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬਚਿਆ ਨੂੰ ਸਨਮਾਨਿਤ ਕੀਤਾ ਗਿਆ।

WRITTEN BY