ਸ਼੍ਰੀ ਚਮਕੌਰ ਸਾਹਿਬ, 7 ਦਸੰਬਰ (ਅਮਰਜੀਤ ਸਿੰਘ ਕਲਸੀ)- ਪੰਜਾਬ ਇੰਨਟਰਨੈਸਨਲ ਪਬਲਿਕ ਸਕੂਲ ਪਿੱਪਲ ਮਾਜਰਾ ਸ੍ਰੀ ਚਮਕੌਰ ਸਾਹਿਬ ਵਿਖੇ ਨੈਂਸ਼ਨਲ ਏਅਰ ਰਾਈਫਲ ਖਿਡਾਰੀ ਜਸਕੀਰਤ ਸਿੰਘ ਅਤੇ ਸਹਿਜਪ੍ਰੀਤ ਕੌਰ ਦੋਵੇਂ ਭੈਣ ਭਰਾਵਾਂ ਦਾ ਸਕੂਲ ਪੁੱਜਣ ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਿਦਿਆਰਥੀਆਂ ਨੇ ਛੱਤਰਪਤੀ ਸ਼ਿਵਾ ਜੀ ਕੰਪਲੈਕਸ ਬੈਲਵਾੜੀ ਪੂਨੇ ਵਿਖੇ 10 ਮੀਟਰ ਓਪਨ ਸਾਈਟ ਏਅਰ ਰਾਈਫਲ ਅੰਡਰ 17, 63ਵੀਂ ਨੈਸ਼ਨਲ ਸਕੂਲ ਖੇਡਾ ਵਿੱਖ ਭਾਗ ਲਿਆ ਅਤੇ ਇਨ੍ਹਾਂ ਮਕਾਬਲਿਆਂ ਵਿੱਚ ਜਸਕੀਰਤ ਸਿੰਘ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਪ੍ਰਾਂਤ ਦੀ ਟੀਮ ਨੂੰ ਸਿਲਵਰ ਮੈਡਲ ਦਵਾਇਆ ਅਤੇ ਪੂਰੇ ਭਾਰਤ ਵਿੱਚ ਪੰਜਾਬ ਦੀ ਰਾਈਫਲ ਸੂਟਿੰਗ ਟੀਮ ਦੂਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸਕੂਲ ਦੀ ਵਿਦਿਆਰਥਨ ਸਹਿਜਪ੍ਰੀਤ ਕੌਰ ਨੇ ਅੰਡਰ =17 ਲੜਕੀਆਂ ਦੀ ਏਅਰ ਰਾਈਫਲ ਸੂਟਿੰਗ ਪ੍ਰਤੀਯੋਗਿਤਾ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਵਿੱਚ ਵਿਦਿਆਰਥੀਆਂ ਦੇ ਸਨਮਾਨ ਦੇ ਨਾਲ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਭਵਿਖ ਅਤੇ ਕੈਰੀਅਰ ਸਬੰਧੀ ਵਿਸ਼ੇਸ ਰੂਪ ਵਿੰਚ ਕੌਂਸ¦ਿਗ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਧਾਨ ਸ. ਗੁਰਦੇਵ ਸਿੰਘ ਅਟਵਾਲ, ਨਿਰਦੇਸ਼ਕਾ ਮੈਡਮ. ਸ਼ਿੰਦਰਪਾਲ ਕੌਰ ਅਟਵਾਲ, ਵਾਈਸ ਪ੍ਰਿੰਸੀਪਲ ਮੈਡਮ ਅਨੁਰਾਧਾ ਧੀਮਾਨ, ਪ੍ਰਬੰਧਕ ਸ. ਸਰਬਜੀਤ ਸਿੰਘ, ਇਸਟੇਟ ਇੰਚਾਰਜ ਸ. ਕੁਲਵੰਤ ਸਿੰਘ, ਹਾਊਸ ਕੋਆਡੀਨੇਟਰ ਸ. ਪਰਮਿੰਦਰ ਸਿੰਘ, ਸਪੋਰਟਸ ਇੰਚਾਰਜ ਸ. ਅਮਰਿੰਦਰ ਸਿੰਘ, ਡੀ.ਪੀ. ਸ. ਹਰਪ੍ਰੀਤ ਸਿੰਘ ਰੱਕੜ , ਡੀ.ਪੀ. ਮੈਡਮ ਸੁਨੀਤਾ ਸਰਮਾਂ ਅਤੇ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
ਪਿਪਸ ਵਿਖੇ ਕੌਮੀ ਏਅਰ ਰਾਈਫਲ ਸੂਟਿੰਗ ’ਚ ਸਿਲਵਰ ਮੈਡਲ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ



