Skip to content
Independent perspectives. Global stories.
BREAKING

ਘਣਸ਼ਿਆਮ ਥੋਰੀ ਵੱਲੋਂ ਬੱਸ ਸਟੈਂਡ ਬਰਨਾਲਾ ਵਿਖੇ ਕਮਿਊਨਿਟੀ ਰਸੋਈ ਦਾ ਕੀਤਾ ਗਿਆ ਉਦਘਾਟਨ

Share this story

ਬਰਨਾਲਾ, 7 ਦਸੰਬਰ (ਕੁਲਦੀਪ ਗਰੇਵਾਲ)- ਡੀ.ਸੀ. ਬਰਨਾਲਾ ਘਣਸ਼ਿਆਮ ਥੋਰੀ ਵਲੋਂ ਅਜ ਸਥਾਨਕ ਬਸ ਸਟੈਂਡ ਵਿਖੇ ਸ਼ੁਰੂ ਕੀਤੀ ਜਾ ਰਹੀ ਕਮਿਊਨਟੀ ਰਸੋਈ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੌਂਸਲ ਬਰਨਾਲਾ ਦੇ ਰੈਣ ਬਸੇਰੇ ਵਿਚ ਚਲ ਰਹੇ ਕਮਿਊਨਿਟੀ ਰਸੋਈ ਨੂੰ ਬਸ ਸਟੈਂਡ ਬਰਨਾਲਾ ਵਿਖੇ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਸੀ, ਜਿਸ ਤਹਿਤ ਬਸ ਸਟੈਂਡ ਵਿਖੇ ਕਮਿਊਨਿਟੀ ਰਸੋਈ ਦੀ ਉਸਾਰੀ ਮੁਕੰਮਲ ਹੋਣ ਤੇ ਅਜ ਕਮਿਊਨਿਟੀ ਰਸੋਈ ਚਾਲੂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਬਰਨਾਲਾ ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿੰਮਾਸ਼ੂ ਗੁਪਤਾ ਵੀ ਮੌਜੂਦ ਸਨ। ਥੋਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਹ ਕਮਿਊਨਿਟੀ ਰਸੋਈ ਬਸ ਸਟੈਂਡ ਬਰਨਾਲਾ ਵਿਖੇ ਸ਼ਿਫ਼ਟ ਕੀਤੀ ਜਾ ਰਹੀ ਹੈ,ਉਨ੍ਹਾਂ ਦਸਿਆ ਕਿ ਦਾਨੀ ਸਜਣ ਰਾਜ ਮਹਿੰਦਰ ਦੇ ਵਿਸ਼ੇਸ਼ ਯਤਨਾਂ ਸਦਕਾ ਮਹਿਤਾਬ ਕੰਪਿਊਟਰ ਸੈਂਟਰ, ਸਤੀਸ਼ ਕੁਮਾਰ, ਨਰੇਸ਼ ਕੁਮਾਰ ਗੋਇਲ, ਰਾਜ ਕੁਮਾਰ ਵਲੋਂ ਕਮਿਊਨਿਟੀ ਰਸੋਈ ਲਈ 16 ਕੁਰਸੀਆਂ ਅਤੇ 4 ਮੇਜ ਦਾਨ ਕੀਤੇ ਗਏ ਉਨ੍ਹਾਂ ਦਸਿਆ ਕਿ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ ਵਲੋਂ 100 ਥਾਲ, 100 ਚਮਚ, 100 ਗਿਲਾਸ, 4 ਪਾਣੀ ਵਾਲੀਆਂ ਕੇਤਲੀਆਂ ਇਸ ਕਮਿਊਨਿਟੀ ਰਸੋਈ ਨੂੰ ਦਾਨ ਕੀਤੀਆਂ ਗਈਆਂ ਹਨ।ਥੋਰੀ ਨੇ ਕਿਹਾ ਕਿ ਜਿਲ੍ਹੇ ਅੰਦਰ ਬਰਨਾਲਾ, ਤਪਾ, ਭਦੌੜ, ਮਹਿਲ ਕਲਾਂ ਅਤੇ ਧਨੌਲਾ ਵਿਖੇ ਸ਼ੁਰੂ ਕੀਤੀਆਂ ਪੰਜ ਕਮਿਊਨਿਟੀਆਂ ਰਸੋਈਆਂ ਸਫ਼ਲਤਾਪੂਰਵਕ ਚਲ ਰਹੀਆਂ ਹਨ। ਇੰਨ੍ਹਾਂ ਕਮਿਊਨਿਟੀਆਂ ਰਸੋਈਆਂ ਵਿਚ ਜਰੂਰਤਮੰਦ ਲੋਕਾਂ ਨੂੰ 10 ਰੁਪਏ ਵਿਚ ਦੁਪਹਿਰ 12.30 ਵਜੇ ਤੋਂ 2.30 ਵਜੇ ਤਕ ਸਾਫ਼-ਸੁਥਰਾ ਤੇ ਗੁਣਵਤਾ ਭਰਪੂਰ ਖਾਣਾ ਮੁਹਈਆ ਕਰਵਾਇਆ ਜਾ ਰਿਹਾ ਹੈ। ਥੋਰੀ ਨੇ ਜਿਲ੍ਹੇ ਦੇ ਦਾਨੀ ਸਜਣਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਕਮਿਊਨਿਟੀ ਰਸੋਈ ਨੂੰ ਸਫ਼ਲਤਾਪੂਰਵਕ ਤਰੀਕੇ ਨਾਲ ਜਾਰੀ ਰਖਣ ਲਈ ਜਿਲ•ਾ ਰੈਡ ਕਰਾਸ ਸੁਸਾਇਟੀ ਨੂੰ ਵਧ ਤੋਂ ਵਧ ਸਹਿਯੋਗ ਦੇਣ।ਇਸ ਮੌਕੇ ਈ.ਓ. ਰਵਿੰਦਰ ਕੁਮਾਰ, ਨਾਇਬ ਤਹਿਸੀਲਦਾਰ ਹਰਮਨੋਹਰ ਸਿੰਘ, ਐਕਸੀਅਨ ਇੰਮਪਰੂਵਮੈਂਟ ਟਰਸਟ, ਲਲਿਤ ਕੁਮਾਰ ਵੀ ਮੌਜੂਦ ਸਨ।

WRITTEN BY