Skip to content
Independent perspectives. Global stories.
BREAKING

ਪਿੰਡ ਛਾਜਲ਼ੀ ਵਿਖੇ ਅਨਸੂਚਿਤ ਜਾਤੀਆਂ, ਪਛੜੇ ਵਰਗਾਂ ਅਤੇ ਜਰਨਲ ਵਰਗ ਦਾ ਸਰਵੇਖਣ

Share this story

ਛਾਜਲੀ, 7 ਦਸੰਬਰ (ਕੁਲਵੰਤ ਛਾਜਲ਼ੀ, ਸੁਖਵੀਰ ਸਿਘ ਛਾਜਲ਼ੀ)- ਅਜ ਇੱਥੇ ਮਹਾਤਮਾ ਗਾਂਧੀ ਸਰਬਤ ਯੋਜਨਾ ਤਹਿਤ ਪਿੰਡ ਛਾਜਲ਼ੀ ਵਿਚ ਅਨਸੂਚਿਤ ਜਾਤੀਆ, ਪਛੜੇ ਵਰਗਾਂ ਅਤੇ ਜਰਨਲ ਕੈਟਾਗਿਰੀ ਦੇ ਲੋਕਾਂ ਦਾ ਸਰਵੇਖਣ ਕੀਤਾ ਗਿਆ ਜਿਸ ਦੀ ਜਾਣਕਾਰੀ ਦਿਦਿਆ ਜਗਤਾਰ ਸਿਘ ਨੇ ਦਸਿਆ ਕਿ ਕਈ ਲੋਕ ਭਲਾਈ ਸਕੀਮਾਂ ਹਨ ਜਿਵੇ ਆਟਾ ਦਾਲ ਸਕੀਮ, ਵਿਧਵਾ ਅਤੇ ਬੁਢਾਪਾ ਪੈਨਸ਼ਨ ਆਸਰਿਤ, ਅੰਗਹੀਣ, ਬਚਿਆ ਦੇ ਵਜੀਫੇ, ਮਨਰੇਗਾ ਸਕੀਮ,ਲੇਵਰ ਵਿਭਾਗ ਨਾਲ ਸਬੰਧਿਤ ਰਜਿਸਟਰ, ਸੁਰਖਿਆ ਸਬੰਧੀ ਯੋਜਨਾ, ਅਟਲ ਪੈਨਸ਼ਨ ਯੋਜਨਾ, ਜੀਬਨ ਜਯੋਤੀ ਬੀਮਾ ਯੋਜਨਾ,ਮੁਦਰਾ ਯੋਜਨਾ, ਰਿਹਾਇਸ਼ੀ ਪਲਾਂਟ ਯੋਜਨਾ, ਕਚੇ ਘਰਾਂ, ਪੀਣ ਵਾਲੇ ਪਾਣੀ ਦੇ ਕੁਨੇਕਸ਼ਨ ਪਖਾਨਾ, ਬਿਜਲੀ ਕੁਨੈਕਸ਼ਨ, ਆਤਮਹਤਿਆ, ਮੁਫਤ ਬਿਜਲੀ ਯੂਨੀਟ, ਐਲ.ਪੀ.ਜੀ ਕੁਨੈਕਸ਼ਨ, ਆਤਮ ਹਤਿਆ, ਭਗਤ ਪੂਰਨ ਸਿਘ ਬੀਮਾ ਯੋਜਨਾ, ਮੁਫਤ ਬਸ ਸਹੂਲਤ ਔਰਤਾਂ ਬਜੁਰਗਾਂ ਅਤੇ ਅੰਗਹੀਣਾਂ ਲਈ ਆਦਿ ਸਬੰਧਿਤ ਮਿਲਣ ਵਾਲੀਆ ਸਕੀਮਾਂ ਦੇ ਸਰਵੇ ਫਾਰਮ ਭਰੇ ਗਏ ਜਿਸ ਦੀ ਪਿੰਡ ਵਾਸੀਆ ਵੱਲੋਂ ਬਹੁਤ ਸਲਾਘਾਂ ਕੀਤੀ ਗਈ।

WRITTEN BY