Skip to content
Independent perspectives. Global stories.
BREAKING

ਨਾਕਾਬੰਦੀ ਕਰਕੇ ਚੌਕਸੀ ਵਧਾਈ

Share this story

ਮੂਨਕ, 7 ਦਸੰਬਰ (ਕੁਲਵੰਤ ਦੇਹਲਾ)- ਕੁੱਝ ਦਿਨ ਪਹਿਲਾ ਸ਼ਹਿਰ ਵਿੱਚ ਹੋਈ ਜੈਨ ਕਮਨੀਕੇਸ਼ਨ ਤੇ ਵਾਰਦਾਤ ਨੂੰ ਮੱਦੇਨਜਰ ਰੱਖਦੇ ਹੋਏ ਡੀ.ਐਸ.ਪੀ. ਮੂਨਕ ਅਜੈਪਾਲ ਸਿੰਘ ਦੀਆਂ ਹਦਾਇਤਾ ਮੁਤਾਬਿਕ ਐਸ.ਐਚ.ਓ ਮੂਨਕ ਨੇ ਸ਼ਹਿਰ ਵਿੱਚ ਜਗ੍ਹਾਂ ਜਗ੍ਹਾਂ ਤੇ ਨਾਕਾਬੰਦੀ ਕਰਕੇ ਚੋਕਸੀ ਵਧਾ ਦਿੱਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਸ ਇੰਚਾਰਜ ਸਬ ਡਵੀਜਨ ਮੂਨਕ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਹੋਰ ਰਹੀਆ ਵਾਰਦਾਤਾ ਨੂੰ ਰੋਕਣ ਅਤੇ ਸ਼ਰਾਰਤੀ ਅਨਸਰਾ ਨੂੰ ਕਾਬੂ ਕਰਨ ਲਈ ਮੂੰਹ ਪੱਟੀ ਬਨੇ ਮੋਟਰਸਾਈਕਲ ਸਵਾਰਾ ਨੂੰ ਰੋਕ ਕੇ ਤਲਾਸ਼ੀ ਲਈ ਗਈ ਹੈ ਅਤੇ ਕਈ ਮੌਟਰਸਾਈਕਲਾ ਦੇ ਚਲਾਨ ਵੀ ਕੱਟੇ ਹਨ। ਇਸ ਮੌਕੇ ਐਸ.ਐਚ.ਓ ਮੂਨਕ ਰਮਨਦੀਪ ਨੇ ਕਿਹਾ ਕਿ ਸ਼ਰਾਰਤੀ ਅਨਸਰ ਅਤੇ ਗੈਰ ਸਮਾਜਿਕ ਵਿਅਕਤੀ ਆਪਣੀ ਪਛਾਣ ਨੂੰ ਛੁੱਪਾ ਕੇ ਅਤੇ ਆਪਣਾ ਮੂੰਹ ਢੱਕ ਕੇ ਕਿਸੇ ਅਣਹੋਣੀ ਵਾਰਦਾਤ ਨੂੰ ਅੰਨਜਾਮ ਦਿੰਦੇ ਹਨ ਇਸ ਲਈ ਇਹਨਾਂ ਗੈਰ ਸਮਾਜਿਕ ਵਿਅਕਤੀਆਂ ਨੂੰ ਕਾਬੂ ਕਰਨ ਲਈ ਇਹ ਨਾਕਾਬੰਦੀ ਕੀਤੀ ਗਈ ਹੈ।ਇਸ ਮੌਕੇ ਹੋਲਦਾਰ ਭੌਲਾ ਸਿੰਘ, ਪ੍ਰਗਟ ਸਿੰਘ ਤੋਂ ਹੋਰ ਵੀ ਪੁਲਸ ਮੁਲਾਜਮ ਮੌਜੂਦ ਸਨ।

WRITTEN BY