Skip to content
Independent perspectives. Global stories.
BREAKING

ਅਮਲੋਹ ਵਾਸ਼ੀ ਇੱਕ ਇੱਕ ਵੋਟ ਕਾਂਗਰਸ ਉਮੀਦਵਾਰਾਂ ਦੇ ਹੱਕ ’ਚ ਪਾਉਣਗੇ : ਕਾਕਾ ਰਣਦੀਪ ਸਿੰਘ

Share this story

ਅਮਲੋਹ, 6 ਦਸੰਬਰ, (ਰਣਜੀਤ ਘੁੰਮਣ)- ਅੱਜ ਹਲਕਾ ਅਮਲੋਹ ਤੋਂ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ, ਹਲਕਾ ਬੱਸੀ ਦੇ ਵਿਧਾਇਕ ਜੀ.ਪੀ ਸਿੰਘ, ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਅਤੇ ਚੇਅਰਮੈਨ ਗੇਜਾ ਰਾਮ ਦੀ ਅਗਵਾਈ ਵਿੱਚ ਨਗਰ ਕੌਸ਼ਲ ਚੋਣਾਂ ਲਈ ਅਮਲੋਹ ਦੀਆਂ 13 ਵਾਰਡਾ ਤੋਂ ਕਾਂਗਰਸੀ ਉਮੀਦਵਾਰਾਂ ਨੇ ਆਪਣੇ ਕਾਂਗਜ ਐਸ.ਡੀ.ਐਮ ਦਫ਼ਤਰ ਅਮਲੋਹ ਵਿਖੇ ਰਿਟਰਨਿੰਗ ਅਫ਼ਸਰ ਜਸਪ੍ਰੀਤ ਸਿੰਘ ਕੋਲ ਜਮ੍ਹਾਂ ਕਰਵਾਏ ਗਏ। ਅੱਜ ਕਾਂਗਰਸ ਪਾਰਟੀ ਦੇ ਦਫ਼ਤਰ ਅਮਲੋਹ ਤੋਂ ਉਮੀਦਵਾਰਾਂ ਦੇ ਕਾਗਜ ਜਮ੍ਹਾਂ ਕਰਵਾਊਣ ਲਈ ਵੱਡਾ ਕਾਫਲਾ ਰਵਾਨਾ ਹੋਇਆ ਜਿਹੜਾ ਕਿ ਸ਼ਹਿਰ ਦੇ ਮੈਨ ਬਜਾਰ ਵਿਚੋਂ ਦੀ ਗੁਜਰਿਆ। ਇਸ ਮੌਕੇ ਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਲੋਕਾ ਨੇ ਜਿਸ ਤਰ੍ਹਾਂ ਵਿਧਾਨ ਸਭਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਸੀ ਉਸ ਤਰ੍ਹਾਂ ਹੁਣ ਉਹ ਨਗਰ ਕੌਸਲ ਚੋਣਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਵੱਡੀਆਂ ਜਿੱਤਾ ਦਰਜ ਕਰਵਾਉਣਗੇ ਅਤੇ ਹੋਰਨਾ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਅੱਜ ਕਾਂਗਰਸੀ ਪਾਰਟੀ ਦੇਂ ਵਾਰਡ ਨੰਬਰ 1 ਤੋਂ ਰਾਜਵਿੰਦਰ ਕੌਰ, ਵਾਰਡ ਨੰਬਰ 2 ਸੁਨੀਲ ਪੁਰੀ, ਵਾਰਡ ਨੰਬਰ 3 ਬਲਵਿੰਦਰ ਕੌਰ, ਵਾਰਡ ਨੰਬਰ 4 ਰਮਾ, ਵਾਰਡ ਨੰਬਰ 5 ਕਿਰਨ ਸੂਦ, ਵਾਰਡ ਨੰਬਰ 6 ਹਰਵਿੰਦਰ ਵਾਲੀਆ, ਵਾਰਡ ਨੰਬਰ 7 ਕਮਲਜੀਤ ਕੌਰ, ਵਾਰਡ ਨੰਬਰ 8 ਡਾ ਹਰਪ੍ਰੀਤ ਸਿੰਘ, ਵਾਰਡ ਨੰਬਰ 9 ਸਤਵਿੰਦਰ ਕੌਰ, ਵਾਰਡ ਨੰਬਰ 10 ਲਾਲ ਚੰਦ ਗਰਗ, ਵਾਰਡ ਨੰਬਰ 11 ਸਤੋਸ਼ ਕੁਮਾਰੀ, ਵਾਰਡ ਨੰਬਰ 12 ਬੁੱਧ ਰਾਜ ਅਤੇ ਵਾਰਡ ਨੰਬਰ 13 ਤੋਂ ਇੰਦਰਜੀਤ ਸੇਢਾ ਨੇ ਉਮੀਦਵਾਰ ਵਜੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਤੇ ਪ੍ਰਦੇਸ਼ ਕਾਗਰਸ ਦੇ ਮੈਂਬਰ ਜਸਮੀਤ ਸਿੰਘ ਰਾਜਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਡਾ ਸਵਤੰਤਰ ਕਰਕਰਾਂ, ਮੰਡੀ ਗੌਬਿੰਦਗੜ੍ਹ ਦੇ ਪ੍ਰਧਾਨ ਰਾਜਿੰਦਰ ਬਿੱਟੂ, ਜਿਲ੍ਹਾ ਜਰਨਲ ਸਕੱਤਰ ਜਵਬੀਰ ਸਿੰਘ ਸਲਾਣਾ, ਸੀਨੀ ਆਗੂ ਐਡਵੋਕੇਟ ਹਰਜਿੰਦਰ ਸਿੰਘ ਟਿੰਕਾ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਪ੍ਰਧਾਨ ਗੁਰਿੰਦਰਪਾਲ ਹੈਪੀ, ਸਾਬਕਾ ਚੇਅਰਮੈਨ ਜਗਜੀਤ ਸਿੰਘ ਮਛਰਾਂਈ, ਪ੍ਰਗਟ ਸਿੰਘ ਅੰਨੀਆ, ਜਗਵਿੰਦਰ ਸਿੰਘ ਰੈਹਿਲ, ਕੈਲਾਸ ਅਮਲੋਹੀ, ਬਹਾਦਰ ਸਿੰਘ, ਡਾਇਰੈਕਟਰ ਬਲਵਿਦਰ ਸਿੰਘ ਗੁਰਧਨਪੁਰ, ਜਿਲ੍ਹਾ ਮੀਤ ਪ੍ਰਧਾਨ ਰਘੁਬੀਰ ਸਿੰਘ ਲੱਲੋਂ, ਯੂਥ ਆਗੂ ਸ਼ਰਨ ਭੱਟੀ, ਪੀ.ਏ ਰਾਮ ਕਿਸ਼ਨ ਭੱਲਾ, ਮਨਜੀਤ ਸਿਘ ਡੱਲਾ, ਕੁਲਵਿੰਦਰ ਸਿਘ ਨਾਭਾ, ਬਿੰਦਰ ਖਨਿਆਣ, ਰਾਜ ਸਿੰਘ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ।

WRITTEN BY