ਕਾਂਗਰਸੀਆਂ ਨੇ ਅਕਾਲੀਆਂ ਨੂੰ ਵੀ ਪਾਇਆ ਮਾਤ
ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 6 ਦਸੰਬਰ (ਸੁਰਿੰਦਰ ਚੱਠਾ)- ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਅਤੇ ਹੋਰ ਨਗਰ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਉਮੀਦਵਾਰਾਂ ਦੇ ਕਾਗਜ਼ ਭਰਨ ਵਿੱਚ ਅੜਿਕੇ ਲਾਉਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਸਿਆਸੀ ਨਕਸੇ ਤੇ ਤੀਜੇ ਨੰਬਰ ਤੇ ਚੱਲ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਲੀਡਰਸ਼ਿਪ ਵੱਲੋਂ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਮਿਲ ਕੇ ਕੈਪਟਨ ਸਰਕਾਰ ਵੱਲੋਂ ਉਮੀਦਵਾਰਾਂ ਨੂੰ ਖੱਜਲ ਖੁਆਰ ਕਰਨ ਅਤੇ ਉਨ੍ਹਾਂ ਨੂੰ ਪੁਲਿਸ ਰਾਹੀਂ ਡਰਾਉਣ ਧਮਕਾਉਣ ਦੇ ਦੋਸ਼ ਲਾਏ ਗਏ ਹਨ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਚੋਣਾ ਲੋਕਤੰਤਰ ਪ੍ਰਣਾਲੀ ਅਨੁਸਾਰ ਪਾਰਦਰਸ਼ੀ ਢੰਗ ਨਾਲ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਵਿੱਚ ਸੱਤਾਧਾਰੀ ਧਿਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਕਰਕੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਵੀ ਪ੍ਰਸ਼ਾਨ ਨਹੀਂ ਕਰਨਾ ਚਾਹੀਦਾ । ਇਹ ਫੈਸਲਾ ਨਿਰੋਲ ਜਨਤਾ ਤੇ ਛੱਡ ਦੇਣਾ ਚਾਹੀਦਾ ਹੈ। ਇਸ ਦਾ ਜਵਾਬ ਦਿੰਦੇ ਹੋਏ ਕਾਂਗਰਸੀਆਂ ਨੇ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਤੋਂ ਇਨਕਾਰ ਕੀਤਾ ਹੈ। ਪਰ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਸ ਸਾਲ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਚਲਦਿਆਂ ਜਿਨ੍ਹੀਆਂ ਵੀ ਚੋਣਾਂ ਹੋਈਆ ਸਨ , ਉਨ੍ਹਾਂ ਵਿੱਚ ਅਕਾਲੀ ਦਲ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਕੇ ਵਿਰੋਧੀ ਉਮੀਦਵਾਰਾਂ ਦੇ ਕਾਗਜ ਪਾੜੇ ਗਏ ਸਨ। ਲੋਕਾਂ ਦਾ ਸਵਾਲ ਹੈ ਕਿ ਕੀ ਉਸ ਸਮੇਂ ਦੇਸ਼ ਵਿੱਚ ਲੋਕਤੰਤਰ ਪ੍ਰਣਾਲੀ ਨਹੀਂ ਸੀ? ਪੁਰਾਣੇ ਟੋਟਕੇ ‘‘ਆਪਣੇ ਤੂੰ ਦਿਨ ਭੁੱਲਗੀ, ਸੱਸੇ ਮੇਰੀਆਂ ਕਰੇਂ ਤਕੜਾਈਆਂ’’ ਵਾਂਗ ਸ਼ਾਇਦ ਅਕਾਲੀ ਆਪਣੇ ਸਮੇ ਨੂੰ ਭੁਲਾ ਚੁੱਕੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜਦੋ ਕੋਈ ਧਿਰ ਗੈਰ ਕਾਨੁੰਨੀ ਢੰਗ ਨਾਲ ਵਿਰੋਧੀਆਂ ਨੂੰ ਦਬਾਉਣ ਦਾ ਕੰਮ ਕਰਦੀ ਹੈ ਤਾਂ ਸੁਭਾਵਿਕ ਹੀ ਦੂਸਰੀ ਧਿਰ ਵੀ ਸਮਾਂ ਆਉਣ ਤੇ ਉਹੀ ਰਸਤਾ ਅਪਨਾਵੇਗੀ। ਇਸ ਲਈ ਪਿਛਲੇ ਦਸ ਸਾਲਾਂ ਵਿੱਚ ਕੀਤੀਆਂ ਖੁਨਾਮੀਆਂ ਅਤੇ ਮਨਮਰਜੀਆਂ ਦਾ ਲੇਖਾਜੋਖਾ ਵਿਰੋਧੀ ਲੈ ਕੇ ਹੀ ਦਮ ਲੈਣਗੇ। ਹਣ ਉਨ੍ਹਾਂ ਖਿਲਾਫ ਸਿਕਾਇਤਾ ਕਰਨ ਦਾ ਅਕਾਲੀ ਦਲ ਨੂੰ ਨਾ ਕੋਈ ਹੱਕ ਨਹੀਂ ਹੈੇ। ਜੇਸੀ ਕਰਨੀ ਵੇਸੀ ਭਰਨੀ ਦੀ ਤਰਜ ਤੇ ਵਕਤ ਆਪਣਾ ਕੰਮ ਕਰ ਰਿਹਾ ਹੈ। ਜੋ ਸਾਰਿਆਂ ਲਈ ਬਰਾਬਰ ਹੈ।



