ਚੰਡੀਗੜ੍ਹ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਚਾਰ ਥਾਵਾਂ ਉਤੇ ਹੋਈ ਗੋਲੀਬਾਰੀ ਅਤੇ ਹਿੰਸਾ ਮਗਰੋਂ ਉਥੇ ਮਿਉਂਸੀਪਲ ਚੋਣਾਂ ਤੁਰੰਤ ਰਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਉਹਨਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ, ਜਿਹਨਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਨਓਸੀ ਨਹੀਂ ਜਾਰੀ ਕੀਤੇ।ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਵਖ ਵਖ ਥਾਵਾਂ ਉਤੇ ਹੋਈਆਂ ਚੋਣ ਜ਼ਾਬਤੇ ਦੀਆਂ ਉਲੰਘਣਾਵਾਂ ਦੇ ਫੋਟੋਆਂ ਸਮੇਤ ਸਬੂਤ ਸੂਬੇ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਸੌਂਪੇ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੈਂਦੀਆਂ ਮਲਾਂਵਾਲਾ ਅਤੇ ਮਖੂ ਦੀਆਂ ਨਗਰ ਪੰਚਾਇਤਾਂ, ਪਟਿਆਲਾ ਜ਼ਿਲ੍ਹੇ ਵਿਚ ਪੈਂਦੀ ਘਨੌਰ ਅਤੇ ਮੋਗਾ ਜ਼ਿਲ੍ਹੇ ਵਿਚ ਪੈਂਦੀ ਬਾਘਾਪੁਰਾਣਾ ਦੀਆਂ ਨਗਰਪਾਲਿਕਾਵਾਂ ਦੀ ਚੋਣਾਂ ਤੁਰੰਤ ਰਦ ਕੀਤੀਆਂ ਜਾਣ। ਵਫ਼ਦ ਨੇ ਸੂਬੇ ਦੇ ਚੋਣ ਕਮਿਸ਼ਨਰ(ਐਸਈਸੀ) ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਇਹਨਾਂ ਚਾਰੇ ਥਾਂਵਾਂ ਉਤੇ ਹਿੰਸਾ ਹੋਈ ਹੈ। ਵਫ਼ਦ ਨੇ ਦਿਸਆ ਕਿ ਇਸ ਬਾਰੇ ਪਿਛਲੇ ਤਿੰਨ ਦਿਨਾਂ ਤੋਂ ਐਸਈਸੀ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ।
ਚਾਰ ਥਾਵਾਂ ਉਤੇ ਹੋਈ ਗੋਲੀਬਾਰੀ ਅਤੇ ਹਿੰਸਾ ਮਗਰੋਂ ਅਕਾਲੀ ਦਲ ਨੇ ਮਿਉਂਸੀਪਲ ਚੋਣਾਂ ਰਦ ਕਰਨ ਦੀ ਮੰਗ ਕੀਤੀ



