Skip to content
Independent perspectives. Global stories.
BREAKING

ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਸ਼ਾਇਰਾ ਹਰਕੀ ਵਿਰਕ ਨਾਲ ਰੂ-ਬ-ਰੂ ਕਰਵਾਇਆ

Share this story

ਸਰਦੂਲਗੜ੍ਹ, 5 ਦਸੰਬਰ (ਵਿਪਨ ਗੋਇਲ, ਬਲਜੀਤ ਪਾਲ, ਨਰਾਇਣ ਗਰਗ)- ਠਪੰਜਾਬੀ ਮਾਂ ਬੋਲੀ ਦੇ ਵਿਕਾਸ ਅਤੇ ਪਸਾਰ ਵਾਸਤੇ ਪ੍ਰਵਾਸੀ ਪੰਜਾਬੀ ਲੇਖਕਾਂ ਦਾ ਵੱਡਮੁੱਲਾ ਯੋਗਦਾਨ ਹੈ ਅਤੇ ਇਸ ਦੀ ਵੱਧ ਤੋਂ ਵੱਧ ਸੁਲਾਘਾ ਕਰਨੀ ਸਾਡਾ ਫਰਜ ਹੈੂ, ਇਹ ਸ਼ਬਦ ਮਾਨਸਾ ਜਿਲੇ ਦੀ ਉ¤ਘੀ ਸਮਾਜਿਕ ਸ਼ਖਸ਼ੀਅਤ ਸ. ਸੁਰਿੰਦਰਪਾਲ ਸਿੰਘ ਆਹਲੂਵਾਲੀਆ ਵੱਲੋਂ ਅਦਬ ਲੋਕ ਮਾਨਸਾ ਵੱਲੋਂ ਆਸਟ੍ਰੇਲੀਆ ਵੱਸਦੀ ਪੰਜਾਬੀ ਸ਼ਾਇਰਾ ਹਰਕੀ ਵਿਰਕ ਦੇ ਰੂ-ਬਰੂ ਸਮਾਗਮ ਅਤੇ ਉਹਨਾਂ ਦੀ ਕਾਵਿ ਪੁਸਤਕ ਤਿੱਤਲੀਆਂ ਦੀ ਵੇਦਨਾ ਬਾਰੇ ਚਰਚਾ ਤੇ ਗੱਲਬਾਤ ਕਰਦਿਆਂ ਹੋਇਅਂਾ ਕਹੇ ਗਏ। ਇਸ ਮੌਕੇ ਹਰਕੀ ਵਿਰਕ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਤੋਂ ਬਾਅਦ ਕਿਸੇ ਵੀ ਲੇਖਕ ਦੀ ਨਕਲ ਨਹੀ ਕੀਤੀ ਅਤੇ ਬਿਨ੍ਹਾਂ ਕਿਸੇ ਸਖਸ਼ੀ ਪ੍ਰਭਾਵ ਤੋਂ ਆਪਣੇ ਵਿਚਾਰਾਂ ਨੂੰ ਕਵਿਤਾਵਾਂ ਰਾਹੀਂ ਪੇਸ਼ ਕੀਤਾ ਹੈ । ਉਹਨਾਂ ਨੇ ਆਪਣੀਆਂ ਕੁੱਝ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ।ਅਦਬ ਲੋਕ ਮਾਨਸਾ ਦੇ ਪ੍ਰਧਾਨ ਬਲਵੰਤ ਭਾਟੀਆ ਨੇ ਨਾਰੀ ਚੇਤਨਾ ਲਈ ਲਿਖੀ ਜਾ ਰਹੀ ਕਵਿਤਾ ਨੂੰ ਸਲਾਹਿਆ ਅਤੇ ਨਾਰੀ ਦਮਨ ਵਾਲੇ ਸਾਰੇ ਸਾਹਿਤ ਨੂੰ ਨਿਕਾਰਣ ਬਾਰੇ ਆਪਣੇ ਵਿਚਾਰ ਦਿੱਤੇ। ਕਹਾਣੀਕਾਰ ਦਰਸ਼ਨ ਜੋਗਾ ਨੇ ਹਰਕੀ ਵਿਰਕ ਦੀਆਂ ਕਵਿਤਾਵਾਂ ਵਿੱਚ ਪ੍ਰਵਾਸ ਦੇ ਹੇਰਵੇ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਜਸਵੀਰ ਢੰਡ ਨੇ ਸ਼ਾਇਰਾ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਪ੍ਰੀਵਾਰਕ ਜੁੰਮੇਵਾਰੀਆਂ ਅਤੇ ਕੰਮਾਂ ਵਿੱਚੋਂ ਉਹ ਆਪਣੀ ਲੇਖਣੀ ਨਾਲ ਕਿਵੇਂ ਇੰਨਸਾਫ ਕਰਦੇ ਹਨ। ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਸ਼ਾਇਰਾਂ ਤੋਂ ਆਪਣੀ ਜਗਿਆਸਾ ਅਨੁਸਾਰ ਸਵਾਲ ਪੁੱਛੇ ।ਇਹਨਾਂ ਸਵਾਲਾਂ ਦੇ ਜਵਾਬ ਸ਼ਾਇਰਾ ਨੇ ਬਹੁਤ ਹੀ ਸ਼ਾਇਰਾਨਾ ਅੰਦਾਜ਼ ਵਿਚ ਦਿੱਤੇ ਅਤੇ ਦੱਸਿਆ ਕਿ ਇਹ ਸੱਚ ਹੈ ਕਿ ਹੈ ਲਿਖਣ ਲੱਗਿਆਂ ਇਕ ਲੇਖਕ ਨੂੰ ਸ਼ਬਦਾਂ ਦੀ ਵਰਤੋਂ ਸਮੇਂ ਸਮਾਜਿਕ ਸਰੋਕਾਰਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ। ਮਾਲਵਾ ਕਾਲਜ ਦੇ ਚੇਅਰਮੈਨ ਸ. ਜਤਿੰਦਰ ਸਿੰਘ ਸੋਢੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਹੋਇਆ ਕਿਹਾ ਕਿ ਸੰਸਥਾ ਵਿੱਚ ਅਕਸਰ ਹੀ ਅਜਿਹੇ ਸਾਹਿਤਕ ਸਮਾਗਮਾਂ ਨੁੰ ਤਰਜੀਹੀ ਆਧਾਰ ਤੇ ਕਰਵਾੇ ਕੇ ਵਿਦਿਆਰਥੀਆਂ ਨੂੰ ਸਾਹਿਤ ਅਤੇ ਸਾਹਿਤਕਾਰਾਂ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਹੈ । ਸਮਾਗਮ ਵਿੱਚ ਪ੍ਰੋਫੈਸਰ ਬਲਜੀਤ ਪਾਲ ਸਿੰਘ ਅਦਬ ਲੋਕ ਤੋਂ ਰੋਿਜੰਦਰ ਗਰਗ, ਕਵੀਸਰ ਦਰਸ਼ਨ ਭੰਮੇ, ਹਰਵਿੰਦਰ ਸਿੱਧੂ, ਸੁਰਿੰਦਰਪਾਲ ਸਿੰਘ ਮਿੱਤਲ ਅਤੇ ਮਾਲਵਾ ਕਾਲਜ ਦਾ ਸਾਰਾ ਸਟਾਫ ਹਾਜ਼ਰ ਸਨ।

WRITTEN BY