ਪੱਖੋ ਕਲਾਂ (ਬਰਨਾਲਾ), 5 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਪ੍ਰਧਾਨ ਸੰਤ ਬਾਬਾ ਚਰਨਪੁਰੀ ਜੀ, ਮੈਨੇਜਿੰਗ ਟਰੱਸਟੀ ਸ੍ਰ:ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ ਸਕੂਲ ਵਿੱਚ ਗਿਆਰਵੀਂ ਅਤੇ ਬਾਰਵ੍ਹੀ ਕਲਾਸ ਦੇ ਵਿਦਿਆਰਥੀਆਂ ਦੇ ਲਈ ਅਗਲੇਰੀ ਪੜ੍ਹਾਈ ਅਤੇ ਵਿਸ਼ੇ ਦੀ ਚੋਣ ਲਈ ਕੈਰੀਅਰ ਮਾਰਗ ਦਰਸ਼ਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਕੈਰੀਅਰ ਮਾਰਗ ਦਰਸ਼ਨ ਸੈਮੀਨਾਰ ਵਿੱਚ ਉ¤ਘੇ ਸਮਾਜ ਸੇਵੀ, ਸਟੇਟ ਐਵਾਰਡੀ ਸ੍ਰ: ਭੋਲਾ ਸਿੰਘ ਵਿਰਕ ਬੱਚਿਆਂ ਦਾ ਮਾਰਗ ਦਰਸ਼ਨ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ।ਸ੍ਰ: ਭੋਲਾ ਸਿੰਘ ਵਿਰਕ ਨੇ ਆਪਣੇ ਨਿੱਜੀ ਤਜ਼ਰਬੇ ਅਤੇ ਵਿਚਾਰਾਂ ਰਾਹੀ ਬੱਚਿਆਂ ਨੂੰ ਜਿੰਦਗੀ ਦੇ ਵਿੱਚ ਸਫਲ ਇਨਸਾਨ ਬਨਣ ਲਈ ਗੱਲਾਂ ਨੂੰ ਸੰਖੇਪ ਵਿੱਚ ਬੱਚਿਆਂ ਅਤੇ ਉਹਨਾਂ ਨਾਲ ਆਏ ਮਾਪੇ ਸਾਹਿਬਾਨ ਨਾਲ ਸਾਂਝਾ ਕੀਤਾ।ਉਹਨਾਂ ਨੇ ਬੱਚਿਆਂ ਨੂੰ ਕਈ ਮਹਾਨ ਵਿਗਿਆਨੀਆਂ ਦੀਆਂ ਉਦਾਹਰਣਾਂ ਦਿੰਦੇ ਹੌਏ ਕਿਹਾ ਕਿ ਜਿੰਦਗੀ ਵਿੱਚ ਕੁਝ ਬਨਣ ਲਈ ਸਹੀ ਵਿਸ਼ੇ ਦੀ ਚੋਣ ਅਤੇ ਮਿਥੇ ਹੌਏ ਟੀਚੇ ਦਾ ਹੋਣਾ ਜ਼ਰੂਰੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਸਾਨੂੰ ਚੰਗੇ ਆਚਰਣ ਦੀ ਵੀ ਲੋੜ ਹੈ।ਇਸ ਮੌਕੇ ਬੱਚਿਆਂ ਅਤੇ ਮਾਪੇ ਸਾਹਿਬਾਨ ਵਿੱਚ ਸੈਮੀਨਾਰ ਪ੍ਰਤੀ ਪੂਰਾ ਉਤਸ਼ਾਹ ਪਾਇਆ ਗਿਆ।ਅੰਤ ਵਿੱਚ ਸਕੂਲ ਮੈਨੇਜਮੈਂਟ ਪ੍ਰਧਾਨ ਸੰਤ ਬਾਬਾ ਚਰਨਪੁਰੀ ਜੀ,ਮੈਨੇਜਿੰਗ ਟਰੱਸਟੀ ਸ੍ਰ:ਰਵਿੰਦਰਜੀਤ ਸਿੰਘ ਬਿੰਦੀ,ਸ੍ਰ: ਗੁਰਜੰਟ ਸਿੰਘ ਮਾਨ,ਸੂਬੇਦਾਰ ਹਰਭਜਨ ਸਿੰਘ,ਸ੍ਰ: ਮਲਕੀਤ ਸਿੰਘ,ਸ੍ਰ:ਜਗਮੇਲ ਸਿੰਘ ਗੋਨਾ ਪੱਤੀ,ਸਕੂਲ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ,ਮੈਡਮ ਗੁਰਪ੍ਰੀਤ ਕੌਰ,ਸਰ ਸਜੀ ਥਾਮਸ ਨੇ ਸੈਮੀਨਾਰ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸ੍ਰ: ਭੋਲਾ ਸਿੰਘ ਵਿਰਕ,ਬਲਵੀਰ ਸਿੰਘ ਜਾਂਗਲ ਅਤੇ ਮਾਪੇ ਸਾਹਿਬਾਨ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।
ਸੰਤ ਲੌਂਗਪੁਰੀ ਆਦਰਸ਼ ਸਕੂਲ ਪੱਖੋ ਵਿਖੇ ਕੈਰੀਅਰ ਮਾਰਗ ਦਰਸ਼ਨ ਸੈਮੀਨਾਰ



