ਫ਼ਰੀਦਕੋਟ, 4 ਦਸੰਬਰ (ਗੁਰਜੀਤ ਰੋਮਾਣਾ, ਕੰਧਾਰੀ)- 63ਵੀਆਂ ਪੰਜਾਬ ਰਾਜ ਅੰਤਰ ਰਾਜ ਸਕੂਲ ਖੇਡਾਂ ਰੋਲਰ ਸਕੇਟਿੰਗ ਦੇ ਮੁਕਾਬਲੇ ਬੀਤੇ ਦਿਨੀਂ ਪੁਲਿਸ ਲਾਈਨ ਸੰਗਰੂਰ ਵਿਖੇ ਕਰਵਾਏ ਗਏ।।ਇਨ੍ਹਾਂ ਖੇਡਾਂ ਵਿਚ ਦਸਮੇਸ਼ ਪਬਲਿਕ ਸਕੂਲ, ਫ਼ਰੀਦਕੋਟ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਉਮਰ ਵਰਗ 17 ਸਾਲ ਵਿਚ ਭਾਗ ਲੈਂਦੇ ਹੋਏ ਇਨ ਲਾਈਨ 300 ਮੀਟਰ ਅਤੇ 1000 ਮੀਟਰ ਵਿਚ ਦੂਜਾ ਸਥਾਨ ਅਤੇ ਰੋਡ ਰੇਸ ਵਿਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਿਲ ਕੀਤੇ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ ਪੰਜਾਬ ਰਾਜ ਪੇਂਡੂ ਖੇਡਾਂ ‘ਚ ਸਕੂਲ ਦੀ ਵਿਦਿਆਰਥਣ ਅਮਰੋਜ਼ ਸੰਧੂ ਨੇ ਸ਼ਾਟ ਪੁਟ ਵਿਚ 10.55 ਮੀਟਰ ਦੂਰ ਗੋਲਾ ਸੁਟ ਕੇ ਪਹਿਲਾ ਸਥਾਨ ਹਾਸਿਲ ਕੀਤਾ।ਸਕੂਲ ਪਹੁੰਚਣ ਤੇ ਡਾਇਰੈਕਟਰ ਗੁਰਚਰਨ ਸਿੰਘ ਅਤੇ ਸੀਨੀਅਰ ਕੋਆਰਡੀਨੇਟਰ ਰਾਕੇਸ਼ ਧਵਨ, ਕੋਆਡੀਨੇਟਰ ਨਿਤਿਨ ਮਿਤਲ ਨੇ ਬਚਿਆਂ ਦਾ ਸਨਮਾਨ ਕੀਤਾ ਅਤੇ ਵਧਾਈ ਦਿਤੀ।ਉਨ੍ਹਾਂ ਇਨ੍ਹਾਂ ਪ੍ਰਾਪਤੀਆਂ ਲਈ ਕੋਚ ਗੈਰੀ ਸੰਧੂ ਦਾ ਅਹਿਮ ਯੋਗਦਾਨ ਦਸਿਆ।ਇਸ ਸਮੇਂ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਅਤੇ ਸ਼ਵਿੰਦਰ ਕੁਮਾਰ ਹਾਜ਼ਰ ਸਨ।
ਅੰਤਰਰਾਜੀ ਅਤੇ ਰਾਜ ਪੱਧਰੀ ਖੇਡਾਂ ’ਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਨੇ ਜਿੱਤੇ ਤਗਮੇ



