ਸ੍ਰੀ ਅਨੰਦਪੁਰ ਸਾਹਿਬ, 4 ਦਸੰਬਰ (ਦਵਿੰਦਰਪਾਲ ਸਿੰਂਘ, ਅੰਕੁਸ਼)- ਭਾਈ ਅਮਰਜੀਤ ਸਿੰਘ ਚਾਵਲਾ ਪਿਛਲੇ 6 ਸਾਲ ਤੋ ਖਾਲਸੇ ਦੀ ਪਾਵਨ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ। ਧਰਮ ਪ੍ਰਚਾਰ ਵਿਚ ਪਾਏ ਇਨ੍ਹਾਂ ਦੇ ਅਨਮੋਲ ਯੋਗਦਾਨ ਨੂੰ ਦੇਖਦਿਆਂ ਸੰਗਤਾਂ ਵੱਲੋਂ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿ:ਫੂਲਾ ਸਿੰਘ, ਮੈਨੇਜਰ ਰਣਜੀਤ ਸਿੰਘ, ਉਘੇ ਅਕਾਲੀ ਆਗੂ ਸਤਨਾਮ ਸਿੰਘ ਝੱਜ, ਮਨਜੀਤ ਸਿੰਘ ਬਾਸੋਵਾਲ ਆਦਿ ਨੇ ਸੰਬੋਧਨ ਕਰਦਿਆਂ ਕੀਤਾ। ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਚਾਵਲਾ ਲਈ ਕੀਤੇ ਗਏ ਸਨਮਾਨ ਸਮਾਰੋਹ ਮੋਕੇ ਆਗੂਆਂ ਨੇ ਕਿਹਾ ਕਿ ਧਰਮ ਪ੍ਰਚਾਰ ਵਿਚ ਜੋ ਪੈੜਾਂ ਭਾਈ ਚਾਵਲਾ ਵੱਲੋਂ ਪਾਈਆਂ ਗਈਆਂ ਹਨ ਉਨ੍ਹਾਂ ਤੋਂ ਹਮੇਸ਼ਾ ਅਗਵਾਈ ਲਈ ਜਾਂਦੀ ਰਹੇਗੀ। ਆਗੂਆਂ ਨੇ ਕਿਹਾ ਕਿ ਭਾਂਵੇ ਉਹ ਪਿਛਲੇ 6 ਸਾਲ ਤੋ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਇਕ ਸਾਲ ਤੋ ਜਨਰਲ ਸਕੱਤਰ ਦੀ ਸੇਵਾ ਨਿਭਾਈ ਜੋ ਕਾਬਿਲੇ ਤਾਰੀਫ ਹੈ। ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦੱਲ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤੱਤਪਰ ਰਹੇ ਹਨ ਤੇ ਸਾਰੀ ਜਿੰਦਗੀ ਧਰਮ ਤੇ ਕੌਮ ਦੇ ਲੇਖੇ ਲਾਉਣਗੇ। ਉਨ੍ਹਾਂ ਕਿਹਾ ਮੈਂ ਕੌਮ ਦੀ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹਾਂ ਤੇ ਸਾਰੀ ਜਿੰਦਗੀ ਰਹਾਂਗਾ। ਸਟੇਜ ਦੀ ਸੇਵਾ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ ਨੇ ਨਿਭਾਈ। ਇਸ ਮੋਕੇ ਬਾਬਾ ਤੀਰਥ ਸਿੰਘ, ਜਿਲਾ ਪ੍ਰਧਾਨ ਕੁਲਵਿੰਦਰ ਕੌਰ, ਮਨਿੰਦਰਪਾਲ ਸਿੰਘ ਮਨੀ, ਜਗਦੇਵ ਸਿੰਘ ਕੁੱਕੂ, ਹਰਦੇਵ ਸਿੰਘ ਹੈਪੀ, ਕੁਲਬੀਰ ਸਿੰਘ, ਬਲਰਾਜ ਸਿੰਘ, ਹਰਭਜਨ ਸਿੰਘ, ਅਜੇ ਰਾਣਾ, ਮੰਗਲ ਸਿੰਘ, ਦਰਬਾਰਾ ਸਿੰਘ ਬਾਲਾ, ਜਰਨੈਲ ਸਿੰਘ, ਕਿਸ਼ੋਰ ਸਿੰਘ ਬੰਗੜ, ਬਾਦਲ ਸਿੰਘ ਬਸੀ, ਮਹਿੰਦਰ ਸਿੰਘ, ਤੇਜਿੰਦਰ ਸਿੰਘ ਚੰਨ, ਕੁਲਵੰਤ ਸਿੰਘ, ਰਣਵੀਰ ਸਿੰਘ ਕਲੌਤਾ ਆਦਿ ਹਾਜਰ ਸਨ।
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਾ ਇਲਾਕਾ ਵਾਸੀਆਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ



