ਨਵੀਂ ਦਿੱਲੀ, 12 ਜਨਵਰੀ (ਪੀ. ਟੀ.)-ਸੀ.ਬੀ.ਆਈ ਨੂੰ 60 ਕੋਲਾ ਬਲਾਕਾਂ ਦੀ ਵੰਡ ਵਿਚ ਕੁਝ ਵੀ ਗਲਤ ਨਜਰ ਨਹੀਂ ਆਇਆ। ਸੁਪਰੀਮ ਕੋਰਟ ਦੀ ਪ੍ਰਵਾਨਗੀ ਤੋਂ ਬਾਅਦ ਏਜੰਸੀ ਵ¤ਲੋਂ ਕੀਤੀ ਜਾ ਰਹੀ ਜਾਂਚ ਦੇ ਘੇਰੇ ਤੋਂ ਇਨ੍ਹਾਂ ਬਲਾਕਾਂ ਨੂੰ ਬਾਹਰ ਕਰ ਦਿ¤ਤੇ ਜਾਣ ਦੀ ਸੰਭਾਵਨਾ ਹੈ। ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਏਜੰਸੀ ਵੱਲੋਂ 13 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਾਣ ਵਾਲੀ ਸਥਿੱਤੀ ਰਿਪੋਰਟ ‘ਚ ਇਸ ਸਬੰਧੀ ਵੇਰਵਾ ਦਿ¤ਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਸਾਰੇ ਕਾਗਜ਼ ਪੱਤਰਾਂ ਦਾ ਵਿਸ਼ਲੇਸ਼ਣ ਕੀਤਾ ਹੈ ਤੇ ਇਸ ਸਿੱਟੇ ਉਪਰ ਪੁੱਜੀ ਹੈ ਕਿ ਕੋਲਾ ਬਲਾਕਾਂ ਦੀ ਵੰਡ ਵਿੱਚ ਕੋਈ ਅਪਰਾਧ ਨਹੀਂ ਕੀਤਾ ਗਿਆ ਹੈ ਪ੍ਰੰਤੂ ਇਨ੍ਹਾਂ ਬਲਾਕਾਂ ਨੂੰ ਚੱਲ ਰਹੀ ਜਾਂਚ ਵਿਚੋਂ ਬਾਹਰ ਰਖਣ ਬਾਰੇ ਅੰਤਿਮ ਫੈਸਲਾ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਹੀ ਲਿਆ ਜਾਵੇਗਾ। ਸੂਤਰਾਂ ਅਨੁਸਾਰ 195 ਕੋਲਾ ਬਲਾਕਾਂ ਦੀ ਵੰਡ ਬਾਰੇ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ 16 ਮਾਮਲਿਆਂ ਵਿਚ ਸੀ.ਬੀ.ਆਈ ਨੂੰ ਜਾਹਿਰਾ ਤੌਰ ‘ਤੇ ਗੜਬੜ ਹੋਣ ਬਾਰੇ ਪਤਾ ਲ¤ਗਾ ਹੈ। ਏਜੰਸੀ ਨੂੰ ਮਿਲੀ ਸਮਗਰੀ ਅਨੁਸਾਰ ਇਨ੍ਹਾਂ ਮਾਮਲਿਆਂ ‘ਚ ਧੋਖਾਧੜੀ ਤੇ ਭ੍ਰਿਸ਼ਟਾਚਾਰ ਦੇ ਸੰਕੇਤ ਮਿਲਦੇ ਹਨ ਜਿਨ੍ਹਾਂ ਦੇ ਆਧਾਰ ‘ਤੇ ਸੀ.ਬੀ.ਆਈ ਨੇ ਮਾਮਲਾ ਦਰਜ ਕੀਤਾ ਹੈ। ਤਕਰੀਬਨ 60 ਬਲਾਕਾਂ ਦੀ ਵੰਡ ਨੂੰ ਠੀਕ ਪਾਇਆ ਗਿਆ ਹੈ। ਇਨ੍ਹਾਂ ਦੀ ਵੰਡ ਲਈ ਨਿਰਧਾਰਤ ਨਿਯਮਾਂ ਜਾਂ ਪ੍ਰਕ੍ਰਿਆ ਦੀ ਉਲੰਘਣਾ ਬਾਰੇ ਕੁਝ ਨਹੀਂ ਮਿਲਿਆ।