ਨਵੀਂ ਦਿੱਲੀ, 12 ਜਨਵਰੀ (ਪੀ.ਟੀ.)- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸੱਚਾ ਧਰਮ ਨਫਰਤ ਅਤੇ ਵੰਡ ’ਤੇ ਨਹੀਂ, ਬਲਕਿ ਸਾਰੇ ਧਰਮਾਂ ਦੇ ਸਨਮਾਨ ’ਤੇ ਅਧਾਰਤ ਹੁੰਦਾ ਹੈ। ਸਵਾਮੀ ਵਿਵੇਕਾਨੰਦ ਦੇ 150ਵੇਂ ਜਨਮ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਅਤੇ ਸਿੱਖਿਆਵਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਯਾਦ ਨੂੰ ਸਨਮਾਨ ਦੇਣ ਦਾ ਉਸ ਵਕਤ ਤੱਕ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਅਪਣਾਉਂਦੇ ਨਹੀਂ, ਜਿਨ੍ਹਾਂ ਦੀ ਉਨ੍ਹਾਂ ਨੇ ਪੈਰਵੀ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਸੱਚਾ ਅਤੇ ਦੇਸ਼ ਲਈ ਸੰਦੇਸ਼ ਇਹੀ ਹੈ ਕਿ ਸੱਚਾ ਧਰਮ ਅਤੇ ਸੱਚੀ ਧਾਰਮਿਕਤਾ ਨਫਰਤ ਅਤੇ ਵੰਡ ਦੇ ਆਧਾਰ ’ਤੇ ਨਹੀਂ ਹੋ ਸਕਦੀ ਜਦਕਿ ਇਹ ਦੂਸਰੇ ਧਰਮਾਂ ਦੇ ਲਈ ਸਨਮਾਨ ਅਤੇ ਪ੍ਰੇਮਭਾਵ ’ਤੇ ਅਧਾਰਤ ਹੁੰਦੀ ਹੈ।