ਸ਼੍ਰੀ ਚਮਕੌਰ ਸਾਹਿਬ, 3 ਦਸੰਬਰ, (ਅਮਰਜੀਤ ਸਿੰਘ ਕਲਸੀ) – ਸਥਾਨਕ ਪੰਜਾਬ ਇੰਨਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਦੇ ਦੂਜੇ ਦਿਨ ਸ: ਦਰਸ਼ਨ ਸਿੰਘ ਬਰਾੜ ਵਾਇਸ ਪ੍ਰਧਾਨ ਪੰਜਾਬ ਇੰਨਟਰਨੈਸ਼ਨਲ ਸਕੂਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉੱਘੇ ਸਮਾਜ ਸੇਵੀ ਵਣ ਵਿਭਾਗ ਵਿੱਚੋਂ ਸੇਵਾ ਮੁਕਤ ਵਣ ਅਫਸਰ ਪ੍ਰਗਟ ਸਿੰਘ ਰੋਲੂਮਾਜਰਾ ਅਤੇ ਪਿੰਡ ਰੋਡ ਮਾਜਰਾ ਦੇ ਸਰਪੰਚ ਸ: ਬਿੱਟੂ ਬਾਜਵਾ ਇਸ ਪ੍ਰੋਗਰਾਮ ਵਿੱਚ ਦੋ ਰੋਜ਼ਾ ਸਪੋਰਟਸ ਮੀਟ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਪੋਰਟਸ ਮੀਟ ਦੇ ਦੂਜੇ ਦਿਨ ਅੱਜ ਖਿਡਾਰੀਆਂ ਦੁਆਰਾ 100 ਮੀਟਰ, 200 ਮੀਟਰ, 800 ਮੀਟਰ, 1500 ਮੀਟਰ ਰੇਸ, ਰੱਸਾ ਖਿਚਾਈ ਅਤੇ ਰੀਲੇਅ ਰੇਸ ਆਦਿ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਜੀ ਨੇ ਆਪਣੇ ਕਰ-ਕਮਲਾਂ ਨਾਲ ਇਨਾਮਾਂ ਦੀ ਵੰਡ ਕੀਤੀ । ਇਨਾਮਾਂ ਦੀ ਵੰਡ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜਾ ਆਦਿ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਵਿੱਚੋਂ ਗੁਰਸ਼ਰਨ ਸਿੰਘ ਅਤੇ ਸੁਖਮਨਜੋਤ ਕੌਰ ਨੂੰ ਸਰਵਉੱਤਮ ਖਿਡਾਰੀ ਦਾ ਖਿਤਾਬ ਦਿੱਤਾ ਗਿਆ। ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਵਿੱਚੋ ਜਸ਼ਨਪ੍ਰੀਤ ਕੌਰ ਸਰਵਉੱਤਮ ਖਿਡਾਰੀ ਵਜੋਂ ਚੁਣੀ ਗਈ ਓਵਰਆਲ ਟ੍ਰਾਫੀ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਨੇ ਜਿੱਤੀ।
ਇਸ ਪ੍ਰੋਗਰਾਮ ਵਿੱਚ ਵਾਇਸ ਪ੍ਰਿੰਸੀਪਲ ਮੈਡਮ ਅਨੁਰਾਧਾ ਧੀਮਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੰਸਥਾ ਦੇ ਸੰਚਾਲਕ ਗੁਰਦੇਵ ਸਿੰਘ ਅਟਵਾਲ ਅਤੇ ਡਾਇਰੈਕਟਰ ਮੈਡਮ ਸ਼ਿੰਦਰਪਾਲ ਕੌਰ ਅਟਵਾਲ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਪੂਰੇ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ, ਪ੍ਰਬੰਧਕ ਸ. ਸਰਬਜੀਤ ਸਿੰਘ, ਸਟੇਟ ਇੰਚਾਰਜ ਸ. ਕੁਲਵੰਤ ਸਿੰਘ, ਪੀ. ਟੀ. ਏ. ਮੈਂਬਰ ਮੇਜਰ ਸਿੰਘ ਦੁੱਗਰੀ, ਸੁਖਵਿੰਦਰ ਸਿੰਘ ਮਹਿਤੋਤ, ਅਮਨਦੀਪ ਸਿੰਘ, ਜਗੀਰ ਸਿੰਘ, ਜਸਵੀਰ ਸਿੰਘ ਸੱਲ੍ਹੋਮਾਜਰਾ, ਅਮਰਜੀਤ ਸਿੰਘ ਕਲਸੀ ਪੀ. ਟੀ. ਏ. ਮੈਬਰ ਤੋਂ ਇਲਾਵਾ ਸ਼੍ਰੀ ਚਮਕੌਰ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਰਾਮ ਲਾਲ ਲੱਖਾ, ਪਵਨ ਕੌਸ਼ਲ, ਸਮੂਹ ਪੱਤਰਕਾਰ ਅਤੇ ਇਲਾਕੇ ਵਿੱਚੋਂ ਪਤਵੰਤੇ ਹਾਜ਼ਰ ਸਨ।
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਪੋਰਟਸ ਮੀਟ ’ਚ ਸ. ਦਰਸ਼ਨ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ



