Skip to content
Independent perspectives. Global stories.
BREAKING

ਪਲਾਸੌਰ ਸਕੂਲ ਵਿਖੇ ਵੱਖ-ਵੱਖ ਵੰਨਗੀਆਂ ਕਰਵਾਈਆਂ

Share this story

ਧੂਰੀ, 3 ਦਸੰਬਰ (ਸੰਨੀ)- ਸਰਕਾਰੀ ਹਾਈ ਸਕੂਲ ਪਲਾਸੌਰ ਵਿਖੇ ਬੇਟੀ ਬਚਾਓ ਬੇਟੀ ਪੜਾਓ ਤਹਿਤ ਸਕੂਲ ਮੁਖੀ ਸੁਸਮਾ ਰਾਣੀ ਦੀ ਅਗਵਾਈ ਹੇਠ ਭਾਸ਼ਣ, ਰੈਲੀ, ਪ੍ਰਤੀਯੋਗਤਾ, ਡਰਾਮਾ, ਪੇਟਿੰਗ ਮੁਕਾਬਲਾ, ਸਲੋਗਨ ਅਤੇ ਲੇਖਣ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀ ਸੁਸਮਾ ਰਾਣੀ ਨੇ ਬੱਚਿਆ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਕੂਲ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ, ਜਿਸ ਨਾਲ ਬੱਚਿਆਂ ਦੀ ਅੰਦਰਲੀ ਪ੍ਰਤਿਭਾ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਵਿਦਿਆਰਥਣ ਗੁਰਪ੍ਰੀਤ ਕੌਰ ਦੇ ਜਨਮ ਦਿਨ ਮੌਕੇ ਸਕੂਲ ਕੈਪਸ ਵਿੱਚ ਬੂਟਾ ਵੀ ਲਗਾਇਆ ਗਿਆ। ਭਾਸ਼ਣ ਪ੍ਰਤੀਯੋਗਤਾ ਜਗਦੀਪ ਕੌਰ ਭਲਵਾਨ, ਬਲਜਿੰਦਰ ਕੌਰ, ਸਲੋਗਨ ਲਈ ਅਨੂਇੰਦਰ ਕੌਰ, ਪੇਟਿੰਗ ਮੁਕਾਬਲਾ ਨੀਨਾ ਰਾਣੀ ਅਤੇ ਡਰਾਮੇ ਮੁਕਾਬਲੇ ਗੁਰਪ੍ਰੀਤ ਕੋਰ ਅਤੇ ਜਗਦੀਪ ਕੌਰ ਕਲਸੀ ਦੀ ਦੇਖਰੇਖ ਹੇਠ ਕਰਵਾਏ ਗਏ। ਇਸ ਮੌਕੇ ਸਕੂਲ ਕਮੇਟੀ ਮੈਬਰਾਂ ਵਿੱਚ ਸੁਰਜੀਤ ਸਿੰਘ, ਮੇਜਰ ਸਿੰਘ, ਦਰਸ਼ਨ ਸਿੰਘ ਅਤੇ ਸਕੂਲ ਸਟਾਫ਼ ਵਿੱਚ ਕਿਰਨਾ ਰਾਣੀ, ਮਨਜਿੰਦਰ ਕੌਰ, ਵੀ ਹਾਜਰ ਸਨ।

WRITTEN BY