ਨਵੀਂ ਦਿੱਲੀ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਸਵਾਮੀ ਵਿਵੇਕਾਨੰਦ ਦੀ ਵਿਰਾਸਤ ਨੂੰ ਅੱਗੇ ਵਧਾਉ ਦੀ ਅਪੀਲ ਕਰਦੇ ਹੋਏ ਲੋਕਾਂ ਨੂੰ ਖੇਤਰ ਲਈ ਖਤਰਨਾਕ ਧਾਰਮਿਕ ਕੱਟੜਤਾ ਨਾਲ ਲੜਨ ਲਈ ਕਿਹਾ। ਸੋਨੀਆ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਭਾਜਪਾ ਅਤੇ ਨਰਿੰਦਰ ਮੋਦੀ ’ਤੇ ਸਿੱਧੇ ਰੂਪ ਨਾਲ ਨਿਸ਼ਾਨੇ ’ਤੇ ਤੌਰ ਮੰਨਿਆ ਜਾ ਰਿਹਾ ਹੈ। ਸੋਨੀਆ ਵਿਵੇਕਾਨੰਦ ਦੀ 150ਵੀਂ ਬਰਸੀ ਦੇ ਮੌਕੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੀ ਸੀ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਰਾਸ਼ਟਰ ਨੂੰ ਨੌਜਵਾਨਾਂ ਦੇ ਸਿੱਖਿਅਤ ਹੋਣ ਅਤੇ ਬਿਹਤਰ ਰੋਜ਼ਗਾਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿਚ ਨਾਕਾਮ ਨਹੀਂ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਵਾਮੀ ਜੀ ਸ਼ਬਦ ਅੱਜ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਹਰ ਤਰ੍ਹਾਂ ਦੀ ਧਾਰਮਿਕ ਕੱਟੜਤਾ ਕਈ ਦੇਸ਼ਾਂ ਅਤੇ ਸਾਡੇ ਖੇਤਰ ਦੇ ਅਮਨ ਲਈ ਖਤਰਨਾਕ ਹੈ।
ਉਨ੍ਹਾਂ ਕਿਹਾ ਕਿ ਸਵਾਮੀ ਜੀ ਦੇ ਵਿਚਾਰਾਂ ਨੂੰ ਨੌਜਵਾਨ ਭਾਰਤੀਆਂ ਦੀ ਨਵੀਂ ਪੀੜ੍ਹੀ ਦੇ ਦਿਲੋ ਦਿਮਾਗ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਨੌਜਵਾਨਾਂ ਨੂੰ ਕੱਟੜਵਾਦ ਖਿਲਾਫ ਲੜਨਾ ਚਾਹੀਦਾ ਹੈ। ਸੋਨੀਆ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ, ਭਾਜਪਾ ਦੀ ਰਾਜਨੀਤੀ ਨੂੰ ਫਿਰਕਾਪ੍ਰਸਤੀ ਦਸਦੀ ਹੈ। ਸੋਨੀਆ ਨੇ ਵਿਵੇਕਾਨੰਦ ਵੱਲੋਂ ਵਿਸ਼ਵ ਦੇ ਧਰਮਾਂ ਦਾ ਸੰਮੇਲਨ ਵਿੱਚ ਦਿੱਤੇ ਗਏ ਸੰਬੋਧਨ ਨੂੰ ਯਾਦ ਕੀਤਾ। ਵਿਵੇਕਾਨੰਦ ਦੀ ਜਯੰਤੀ ਸਮਾਰੋਹ ਵਿੱਚ ਨੌਜਵਾਨ ਪੀੜ੍ਹੀ ਲਈ ਸੋਨੀਆ ਦੀ ਹਾਜ਼ਰੀ ਇਸ ਲਈ ਵੀ ਮਹੱਤਵ ਰੱਖਦੀ ਹੈ ਕਿਉਂਕਿ ਬੀਤੇ ਸਾਲਾਂ ’ਚ ਭਾਜਪਾ ਨੇ ਵਿਵੇਕਾਨੰਦ ਦੀ ਵਿਰਾਸਤ ’ਤੇ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਜਨਸੰਖਿਆ ਵੱਧ ਰਹੀ ਹੈ ਪਰ ਸਾਡੇ ਦੇਸ਼ ਦੀ ਪਛਾਣ ਨੌਜਵਾਨ ਪੀੜ੍ਹੀ ਬਣੀ ਹੋਈ ਹੈ। 21ਵੀਂ ਸਦੀ ਦਾ ਭਾਰਤ ਨੌਜਵਾਨ ਜਨਸੰਖਿਆ ਵਾਲੇ ਸਮਾਜ ਦੇ ਤੌਰ ’ਤੇ ਪਛਾਣਿਆ ਜਾਂਦਾ ਹੈ।