Skip to content
Independent perspectives. Global stories.
BREAKING

24 ਘੰਟਿਆਂ ’ਚ 4 ਲੋਕਾਂ ਨੇ ਮਾਰੀ ਭਾਖੜਾ ’ਚ ਛਾਲ

Share this story

ਪਟਿਆਲਾ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਬੀਤੇ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਇੱਥੋਂ ਦੀ ਭਾਖੜਾ ਨਹਿਰ ਵਿੱਚ ਦੇਰ ਰਾਤ ਤੋਂ ਹੁਣ ਤਕ ਚਾਰ ਲੋਕਾਂ ਨੇ ਛਾਲਾਂ ਮਾਰ ਦਿਤੀਆਂ ਜਿਨ੍ਹਾਂ ਵਿੱਚੋਂ ਦੋ ਨੂੰ ਗੋਤਖੋਰਾਂ ਨੇ ਮੌਕੇ ’ਤੇ ਹੀ ਨਹਿਰ ਵਿਚੋਂ ਕੱਢ ਲਿਆ।ਪਟਿਆਲਾ ਤੋਂ ਗੁਜ਼ਰਦੀ ਭਾਖੜਾ ਨਹਿਰ ਵਿਚ ਬੀਤੀ ਦੇਰ ਰਾਤ ਚੰਡੀਗੜ੍ਹ ਦੇ ਵਕੀਲ ਅੰਕਿਤ ਗਰਗ (ਉਪਰ ਤਸਵੀਰ ਵਿਚ) ਨੇ ਆਪਣਾ ਮੋਬਾਈਲ ਫੋਨ ਨਹਿਰ ਕੰਢੇ ਰਖ ਕੇ ਛਾਲ ਮਾਰ ਦਿੱਤੀ।ਰਾਹਗੀਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।ਅੱਜ ਸਵੇਰੇ ਸ਼ਾਲੂ ਨਾਂ ਦੀ ਲੜਕੀ ਤੋਂ ਇਲਾਵਾ ਦੋ ਹੋਰ ਜਣੇ ਭਾਖੜਾ ਨਹਿਰ ਵਿੱਚ ਖ਼ੁਦਕੁਸ਼ੀ ਦੇ ਇਰਾਦੇ ਨਾਲ ਕੁੱਦ ਗਏ।ਇਨ੍ਹਾਂ ਵਿਚੋਂ ਉਕਤ ਲੜਕੀ ਸਮੇਤ ਕੁਲ ਦੋ ਲੋਕਾਂ ਨੂੰ ਨਹਿਰ ’ਤੇ ਮੌਜੂਦ ਗੋਤਖੋਰਾਂ ਨੇ ਮੌਕੇ ’ਤੇ ਕਢ ਲਿਆ ਤੇ ਸਥਾਨਕ ਰਾਜਿੰਦਰਾ ਹਸਪਤਾਲ ਭੇਜ ਦਿਤਾ।ਗੋਤਖੋਰਾਂ ਨੇ ਦਸਿਆ ਕਿ ਜਦੋਂ ਉਹ ਲੜਕੀ ਤੇ ਇਕ ਵਿਅਕਤੀ ਨੂੰ ਬਚਾਉਣ ਵਿਚ ਲੱਗੇ ਹੋਏ ਸਨ ਤਾਂ ਉਦੋਂ ਹੀ ਇਕ ਹੋਰ ਵਿਅਕਤੀ ਨਹਿਰ ਵਿਚ ਕੁਦ ਗਿਆ।

WRITTEN BY