ਪੁਣੇ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਮੋਦੀ ਦਾ ਮਿਸ਼ਨ ਯੁਵਾ ਜਾਰੀ ਹੈ। ਗੁਜਰਾਤ ਦੰਗਿਆਂ ‘ਤੇ ਬਿਆਨ ਨੂੰ ਲੈ ਕੇ ਮਚੇ ਹੰਗਾਮੇ ਦਰਮਿਆਨ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪੁਣੇ ਪਹੁੰਚੇ। ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਦੇ ਲਈ ਆਪਣੀ ਮੁਹਿੰਮ ਤਹਿਤ ਮੋਦੀ ਨੇ ਫਰਗਯੂਸਨ ਕਾਲਜ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਸੰਬੋਧਨ ਕੀਤਾ।

ਮੋਦੀ ਨੇ ਕਿਹਾ ਕਿ ਕਈ ਸਾਲਾਂ ਤੋਂ ਉਨ੍ਹਾਂ ਦੀ ਫਰਗੂਸਨ ਕਾਲਜ ਆਉਣ ਦੀ ਇੱਛਾ ਸੀ। ਇਸ ਕਾਲਜ ‘ਚ ਆਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ।ਮੋਦੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹੈ। ਮੋਦੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਧਾਰਦਿਆਂ ਕਿਹਾ ਕਿ ਦੇਸ਼ ‘ਚ ਨਿਰਾਸ਼ਾ ਦਾ ਮਾਹੌਲ ਹੈ। ਪਰ ਯੁਵਾ ਦੇਸ਼ ਦੇ ਲਈ ਕੰਮ ਕਰ ਸਕਦੇ ਹਨ। ਦੇਸ਼ ‘ਚ ਨੌਜਵਾਨ ਸ਼ਕਤੀ ਦੇ ਇਸਤੇਮਾਲ ਦੀ ਲੋੜ ਹੈ। ਜੇਕਰ ਅਸੀਂ ਆਪਣੀ ਨੀਤੀ ਅਪਣਾਉਂਦੇ ਤਾਂ ਅੱਗੇ ਹੁੰਦੇ। ਸਾਡੀ ਪ੍ਰੰਪਰਾ ਅਤੇ ਸਿੱਖਿਆ ਮਹਾਨ ਹੈ।ਮੋਦੀ ਨੇ ਕਿਹਾ ਕਿ ਆਜ਼ਾਦੀ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਹਨ। ਦੇਸ਼ ਨੂੰ ਚੀਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਅੱਜ ਵੀ ਕਾਫੀ ਕੁਝ ਬਦਲਿਆ ਜਾ ਸਕਦਾ ਹੈ। ਦੇਸ਼ ‘ਚ ਤਾਕਤ ਹੈ ਸਿਰਫ ਦਿਸ਼ਾ ਚਾਹੀਦੀ ਹੈ। ਨੌਜਵਾਨਾਂ ਨੂੰ ਦਿਸ਼ਾ ਦੇਣ ਵਾਲਾ ਚਾਹੀਦਾ ਹੈ। ਸਾਨੂੰ ਆਧੁਨੀਕਤਾ ਦੀ ਲੋੜ ਹੈ, ਪੱਛਮੀਕਰਨ ਦੀ ਨਹੀਂ। ਸਾਡੇ ਦੇਸ਼ ‘ਚ ਰਿਸਰਚ ਡੇਟਾ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਹੈ। ਸੋਧ ‘ਤੇ ਧਿਆਨ ਦੇਣ ਦੀ ਲੋੜ ਹੈ।ਲੋਕ ਸਭਾ ਚੋਣਾਂ ਅਜੇ ਸਾਲ ਭਰ ਦਾ ਸਮਾਂ ਬਾਕੀ ਹੈ ਪਰ ਨੇਤਾ ਅਜੇ ਤੋਂ ਹੀ ਮੈਦਾਨ ‘ਚ ਉਤਰ ਆਏ ਹਨ। ਪੀ. ਐਮ. ਅਹੁਦੇ ਲਈ ਭਾਜਪਾ ਦੇ ਸੰਭਾਵਿਤ ਉਮੀਦਵਾਰ ਨਰਿੰਦਰ ਮੋਦੀ ਹੁਣੇ ਤੋਂ ਹੀ ਆਪਣੇ ਪੱਖ ‘ਚ ਹਵਾ ਬਣਾਉਣ ‘ਚ ਜੁੱਟ ਗਏ ਹਨ। ਭਾਜਪਾ ਦੀ ਕੌਮੀ ਚੋਣ ਕਮੇਟੀ ਦਾ ਚੇਅਰਮੈਨ ਬਣਨ ਤੋਂ ਬਾਅਦ ਮੋਦੀ ਆਪਣੀਆਂ ਤਿਆਰੀਆਂ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਨਵੀਂ ਰਣਨੀਤੀ ਤਹਿਤ ਮੋਦੀ ਨੇ ਨੌਜਵਾਨ ਅਤੇ ਮਹਿਲਾ ਵੋਟਰਾਂ ਨੂੰ ਭਾਜਪਾ ਨਾਲ ਜੋੜਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਮੁਹਿੰਮ ਤਹਿਤ ਮੋਦੀ ਪੁਣੇ ‘ਚ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣ ਵਾਲੇ ਹਨ।
ਦੇਸ਼ ਨੂੰ ਨੌਜਵਾਨ ਸ਼ਕਤੀ ਦੇ ਇਸਤੇਮਾਲ ਦੀ ਲੋੜ : ਮੋਦੀ



