Skip to content
Independent perspectives. Global stories.
BREAKING

45 ਹਿੰਦੂ ਕੈਦੀ ਵੀ ਰੱਖ ਰਹੇ ਹਨ ਤਿਹਾੜ ਜੇਲ੍ਹ ‘ਚ ਰਮਜ਼ਾਨ ਦੇ ਰੋਜ਼ੇ

Share this story

ਨਵੀਂ ਦਿੱਲੀ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਧਾਰਮਿਕ ਭਾਵਨਾ ਦੀ ਇਕ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਤਿਹਾੜ ਜੇਲ੍ਹ ਦੇ 45 ਹਿੰਦੂ ਕੈਦੀ ਵੀ 1800 ਮੁਸਲਿਮ ਕੈਦੀਆਂ ਨਾਲ ਸਵੇਰੇ ਤੋਂ ਸ਼ਾਮ ਤੱਕ ਰਮਜ਼ਾਨ ਦੇ ਰੋਜ਼ੇ ਰੱਖ ਰਹੇ ਹਨ। ਤਿਹਾੜ ਜੇਲ੍ਹ ਦੇ ਅਧਿਕਾਰੀ ਸੁਨੀਲ ਗੁਪਤਾ ਨੇ ਦੱਸਿਆ ਕਿ 11 ਜੁਲਾਈ ਤੋਂ ਸ਼ੁਰੂ ਹੋਏ ਰਮਜ਼ਾਨ ਦੇ ਪਹਿਲੇ ਦਿਨ ਤੋਂ ਹੀ ਹਿੰਦੂ ਕੈਦੀ ਵੀ ਰੋਜ਼ੇ ਰੱਖ ਰਹੇ ਹਨ ਤੇ ਉਹ ਪੂਰੇ ਮਹੀਨੇ ਰੋਜ਼ਾ ਰੱਖਣਗੇ।
roza
ਇਹ ਕੈਦੀਆਂ ‘ਚ ਏਕਤਾ ਤੇ ਸਹਿਯੋਗ ਦੀ ਇਕ ਅਨੋਖੀ ਮਿਸਾਲ ਹੈ। ਤਿਹਾੜ ਜੇਲ੍ਹ ‘ਚ ਕੈਦੀਆਂ ਦੀ ਗਿਣਤੀ ਸੀਮਾ 6,000 ਹੈ, ਪਰ ਵਰਤਮਾਨ ਸਮੇਂ ‘ਚ ਇੱਥੇ ਕੁਲ 13,000 ਕੈਦੀ ਬੰਦ ਹਨ, ਜਿੰਨਾਂ ‘ਚੋਂ 3,500 ਕੈਦੀ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਗੁਪਤਾ ਨੇ ਕਿਹਾ ਕਿ ਜੇਲ ਪ੍ਰਸ਼ਾਸਨ ਨੇ ਰਮਜ਼ਾਨ ਲਈ ਸਾਰੀ ਵਿਵਸਥਾ ਕਰ ਲਈ ਹੈ, ਤਾਂ ਕਿ ਰੋਜ਼ੇ ਰੱਖਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ

WRITTEN BY